ਲੇਹ: ਗਲਵਾਨ ਵੈਲੀ ਅਤੇ ਗੋਗਰਾ ਤੋਂ ਬਾਅਦ ਚੀਨੀ ਸੈਨਾ ਵੀਰਵਾਰ ਨੂੰ ਹੌਟ-ਸਪਰਿੰਗ (ਪੀਪੀ-17) ਅਤੇ ਫਿੰਗਰ ਏਰੀਆ 4 ਤੋਂ ਵੀ ਪਿੱਛੇ ਹਟ ਗਈ। ਪਰ ਇਸ ਡਿਸਇੰਗੈਜਮੈਂਟ ਪ੍ਰਕਿਰਿਆ ਵਿਚ ਭਾਰਤੀ ਫੌਜ ਨੂੰ ਫਿੰਗਰ ਖੇਤਰ ਵਿਚ ਜਿੰਨਾ ਜ਼ਰੂਰੀ ਸੀ, ਉਨੀ ਪੱਛੇ ਹਟਣਾ ਪਿਆ ਹੈ। ਸੂਤਰਾਂ ਮੁਤਾਬਕ ਚੀਨੀ ਫੌਜੀਆਂ ਜੋ ਫਿੰਗਰ 4 ‘ਤੇ ਜੰਮੀਆਂ ਸੀ ਉਹ ਹੁਣ ਫਿੰਗਰ 5 'ਤੇ ਚਲੀਆਂ ਗਈਆਂ ਹਨ। ਹਾਲਾਂਕਿ, ਕੁਝ ਚੀਨੀ ਸੈਨਿਕ ਵੀਰਵਾਰ ਸ਼ਾਮ ਤੱਕ ਫਿੰਗਰ-4 ਦੀ ਰਿਜ ਲਾਈਨ 'ਤੇ ਦਿਖਾਈ ਦਿੱਤੇ ਪਰ ਸੂਤਰਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਨੂੰ ਉਹ ਫਿੰਗਰ 5 'ਤੇ ਚੱਲੇ ਗਏ।

ਪਰ ਫਿੰਗਰ ਖੇਤਰ ਦੇ ਡਿਸਇੰਗੈਜਮੈਂਟ ਪ੍ਰਕਿਰਿਆ ਵਿਚ ਭਾਰਤੀ ਸੈਨਿਕਾਂ ਨੂੰ ਵੀ ਪਿੱਛੇ ਹਟਣਾ ਪਿਆ। ਇਹ ਭਾਰਤ ਲਈ ਝਟਕਾ ਹੋ ਸਕਦਾ ਹੈ ਕਿਉਂਕਿ ਫਿੰਗਰ 4 ਕੋਲ ਕਈ ਸਾਲਾਂ ਤੋਂ ਭਾਰਤ ਦੀ ਆਈਟੀਬੀਪੀ ਪੋਸਟ ਸੀ। ਹਾਲਾਂਕਿ, ਅਜੇ ਤੱਕ ਇਸ ਪੋਸਟ ਬਾਰੇ ਸਪੱਸ਼ਟ ਤੌਰ 'ਤੇ ਜਾਣਕਾਰੀ ਨਹੀਂ ਹੈ, ਪਰ ਭਾਰਤੀ ਸੈਨਿਕ ਫਿੰਗਰ 4 ਤੋਂ ਨਿਸ਼ਚਤ ਤੌਰ 'ਤੇ ਪਿੱਛੇ ਹਟ ਗਏ ਹਨ।

30 ਜੂਨ ਨੂੰ ਕੋਰ ਕਮਾਂਡਰ ਪੱਧਰ 'ਤੇ ਗੱਲਬਾਤ ਦੌਰਾਨ ਦੋਵੇਂ ਦੇਸ਼ ਫਿੰਗਰ ਏਰੀਆ ਵਿਚ ਪਿੱਛੇ ਹਟਣ ਲਈ ਸਹਿਮਤ ਹੋਏ। ਡਿਸਇੰਗੈਜਮੈਂਟ ਪ੍ਰਕਿਰਿਆ ਦੇ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਫਿੰਗਰ ਖੇਤਰ ਚੋਂ ਪਿੱਛੇ ਹਟ ਰਹੀਆਂ ਹਨ। ਇਸ ਦੌਰਾਨ ਹੌਟ ਸਪ੍ਰਿੰਗ ਦੀ ਗਸ਼ਤ ਪੁਆਇੰਟ ਨੰਬਰ 17 'ਤੇ ਵੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟ ਗਈਆਂ ਹਨ ਤਾਂ ਜੋ ਸੈਨਿਕਾਂ ਵਿਚਾਲੇ ਬਫਰ ਜ਼ੋਨ ਬਣਾਇਆ ਜਾ ਸਕੇ। ਬੁੱਧਵਾਰ ਤੱਕ ਗਲਵਾਨ ਵੈਲੀ ਦੀ ਪੀਪੀ ਨੰਬਰ 14 ਅਤੇ ਗੋਗਰਾ ਦੇ ਪੀਪੀ 15 'ਤੇ ਵੀ ਡਿਸਇੰਗੈਜਮੈਂਟ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਉੱਚੇ ਪੱਧਰੀ ਸੂਤਰਾਂ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਜਿਵੇਂ ਹੀ ਪਹਿਲੇ ਪੜਾਅ ਦੀ ਡਿਸਇੰਗੈਜਮੈਂਟ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਦੋਵਾਂ ਦੇਸ਼ਾਂ ਦੀ ਕੋਰ ਕਮਾਂਡਰ ਪੱਧਰ ਦੀ ਚੌਥੀ ਗੇੜ ਦੀ ਬੈਠਕ ਹੋਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਆਉਣ ਵਾਲੇ ਹਫ਼ਤੇ ਵਿੱਚ ਹੋ ਸਕਦੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904