ਉਜੈਨ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਕਰਨ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਉਸਨੇ ਕਈ ਵੱਡੇ ਖੁਲਾਸੇ ਕੀਤੇ ਹਨ।
ਸੂਤਰਾਂ ਅਨੁਸਾਰ ਵਿਕਾਸ ਦੂਬੇ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਨੂੰ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨਾ ਚਾਹੁੰਦਾ ਸੀ। ਲਾਸ਼ਾਂ ਨੂੰ ਸਾੜਨ ਲਈ ਉਨ੍ਹਾਂ ਨੂੰ ਉਸ ਨੇ ਇਕ ਜਗ੍ਹਾ 'ਤੇ ਇਕੱਤਰ ਵੀ ਕਰ ਲਿਆ ਸੀ ਅਤੇ ਤੇਲ ਦਾ ਵੀ ਪ੍ਰਬੰਧ ਕਰ ਲਿਆ ਸੀ।
ਵਿਕਾਸ ਦੂਬੇ ਨੇ ਕਿਹਾ ਕਿ ਸੀਓ ਦੇਵੇਂਦਰ ਮਿਸ਼ਰਾ ਨਾਲ ਮੇਰੀ ਨਹੀਂ ਬਣਦੀ ਸੀ। ਦੇਵੇਂਦਰ ਮਿਸ਼ਰਾ ਨੇ ਮੈਂਨੂੰ ਕਈ ਵਾਰ ਧਮਕੀ ਵੀ ਦਿੱਤੀ ਸੀ।ਵਿਨੈ ਤਿਵਾੜੀ ਨੇ ਦੱਸਿਆ ਕਿ ਸੀਓ (ਦਵੇਂਦਰ ਮਿਸ਼ਰਾ) ਮੇਰੇ ਵਿਰੁੱਧ ਹੈ। ਸੀਓ ਨੂੰ ਸਾਹਮਣੇ ਵਾਲੇ ਮਕਾਨ 'ਚ ਮਾਰਿਆ ਗਿਆ ਸੀ।ਮੇਰੇ ਸਾਥੀਆਂ ਨੇ ਸੀਓ ਨੂੰ ਮਾਰਿਆ।ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਾਰੇ ਸਾਥੀਆਂ ਨੂੰ ਵੱਖਰੇ ਤੌਰ ਤੇ ਭੱਜਣ ਲਈ ਕਿਹਾ ਗਿਆ ਸੀ।
ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ, ਯੂਪੀ ਪੁਲਿਸ ਹੁਣ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਯੂਪੀ ਲਿਆ ਆ ਰਹੀ ਹੈ। ਜਿਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
8 ਪੁਲਿਸ ਮੁਲਾਜ਼ਮਾਂ ਨੂੰ ਮਾਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਨਾ ਚਾਹੁੰਦਾ ਸੀ ਵਿਕਾਸ ਦੂਬੇ, ਪੁੱਛ ਗਿੱਛ 'ਚ ਵੱਡੇ ਖੁਲਾਸੇ
ਏਬੀਪੀ ਸਾਂਝਾ
Updated at:
09 Jul 2020 09:04 PM (IST)
ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਅੱਠ ਪੁਲਿਸ ਵਾਲਿਆਂ ਦੀ ਹੱਤਿਆ ਕਰਨ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲ ਮੰਦਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -