ਨਵੀਂ ਦਿੱਲੀ: ਦੁਨੀਆ ਭਰ ਦੇ ਕੋਰੋਨਾ ਸੰਕਟ ਦੇ ਵਿਚਕਾਰ ਵਿਦੇਸ਼ੀ ਸੈਲਾਨੀ ਅੱਜ ਤੋਂ ਦੁਬਈ ਜਾ ਸਕਣਗੇ। ਦੁਬਈ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਦੁਬਈ ਨੇ ਸੈਲਾਨੀਆਂ ਦੇ ਆਉਣ ‘ਤੇ ਪਾਬੰਦੀ ਲਗਾਈ ਸੀ। ਪਰ ਹੁਣ ਸਾਰੀ ਦੁਨੀਆ ਵਿਚ ਨਿਯਮਾਂ ‘ਚ ਢਿੱਲ ਦਿੱਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਯਾਤਰੀਆਂ ਲਈ ਪ੍ਰੋਟੋਕੋਲ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਦਾ ਪਾਲਣ ਕਰਨਾ ਹਰ ਇੱਕ ਲਈ ਲਾਜ਼ਮੀ ਹੋਵੇਗਾ। ਸੈਲਾਨੀਆਂ ਨੂੰ ਇੱਕ ਤਾਜ਼ਾ ਕੋਰੋਨਾ ਨੈਗਟਿਵ ਸਰਟੀਫਿਕੇਟ ਪੇਸ਼ ਕਰਨਾ ਪਏਗਾ ਜਾਂ ਦੁਬਈ ਏਅਰਪੋਰਟ 'ਤੇ ਇੱਕ ਟੈਸਟ ਦੇਣਾ ਪਵੇਗਾ। ਜਿਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਉਨ੍ਹਾਂ ਨੂੰ 14 ਦਿਨਾਂ ਲਈ ਆਈਸੋਲੇਸ਼ਨ ‘ਚ ਰੱਖਿਆ ਜਾਵੇਗਾ। ਦੁਬਈ ਦੀ ਯਾਤਰਾ ਤੋਂ 96 ਘੰਟੇ ਪਹਿਲਾਂ ਕੋਰੋਨਾਵਾਇਰਸ ਦਾ ਟੈਸਟ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

ਦੁਬਈ ਪ੍ਰਸ਼ਾਸਨ ਨੇ ਕਿਹਾ ਹੈ ਕਿ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਸਿਹਤ ਬੀਮਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਸਪੇਸ਼ਲ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰਨੀ ਹੋਏਗੀ, ਜਿਸ ਵਿਚ ਉਨ੍ਹਾਂ ਦੀ ਸਾਰੀ ਜਾਣਕਾਰੀ ਹੋਵੇ।

ਇਹ ਵੀ ਪੜ੍ਹੋ:

ਲੌਕਡਾਊਨ ਕਰਕੇ ਰੱਦ ਕੀਤੇ ਜਹਾਜ਼ਾਂ ਦੇ ਪੂਰੇ ਕਿਰਾਏ ਵਾਪਸੀ ਦੀ ਮੰਗ ‘ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904