Omicron Threat in India: ਭਾਰਤ ਵਿੱਚ Omicron ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਵਧਦੇ ਕੋਰੋਨਾ ਮਾਮਲਿਆਂ ਨੇ ਇੱਕ ਵਾਰ ਫਿਰ ਖ਼ਤਰੇ ਦੀ ਘੰਟੀ ਵਧਾ ਦਿੱਤੀ ਹੈ। ਮਾਹਿਰ ਵੀ ਚੇਤਾਵਨੀਆਂ ਦੇ ਰਹੇ ਹਨ ਪਰ ਲੋਕ ਫਿਰ ਵੀ ਲਾਪਰਵਾਹ ਨਜ਼ਰ ਆ ਰਹੇ ਹਨ। AIIMS ਦੇ ਮੁਖੀ ਡਾਕਟਰ ਰਣਦੀਪ ਗੁਲੇਰੀਆ ਨੇ Omicron ਦੇ ਵਧਦੇ ਮਾਮਲਿਆਂ ਦਰਮਿਆਨ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਨੂੰ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।


ਰਣਦੀਪ ਗੁਲੇਰੀਆ ਨੇ ਕਿਹਾ, 'ਸਾਨੂੰ ਤਿਆਰੀ ਕਰਨੀ ਪਵੇਗੀ ਅਤੇ ਉਮੀਦ ਕਰਨੀ ਪਵੇਗੀ ਕਿ ਇੱਥੇ ਸਥਿਤੀ ਇੰਨੀ ਖ਼ਰਾਬ ਨਹੀਂ ਹੋਵੇਗੀ ਜਿੰਨੀ ਕਿ ਯੂਕੇ 'ਚ ਹੈ। ਸਾਨੂੰ ਹੋਰ ਡੇਟਾ ਦੀ ਲੋੜ ਹੈ। ਦੁਨੀਆ ਵਿੱਚ ਜਦੋਂ ਵੀ ਮਾਮਲੇ ਵੱਧਦੇ ਹਨ ਸਾਨੂੰ ਬਹੁਤ ਚੌਕਸੀ ਰੱਖਣ ਅਤੇ ਉਸ ਮੁਤਾਬਕ ਤਿਆਰੀ ਕਰਨ ਦੀ ਲੋੜ ਹੁੰਦੀ ਹੈ।


ਇਸ ਚੇਤਾਵਨੀ ਦੇ ਮਾਈਨੇ


ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਇਸ ਚੇਤਾਵਨੀ ਦਾ ਮਤਲਬ ਦਿੱਲੀ ਦੇ ਅੰਕੜਿਆਂ ਤੋਂ ਸਮਝ ਆ ਜਾਵੇਗਾ। ਦਿੱਲੀ ਵਿੱਚ ਕੱਲ੍ਹ ਕੋਰੋਨਾ ਦੇ 107 ਮਾਮਲੇ ਸਾਹਮਣੇ ਆਏ ਸੀ। ਲਾਗ ਦੀ ਦਰ 0.17 ਤੱਕ ਪਹੁੰਚ ਗਈ ਹੈ। ਇਹ ਪਿਛਲੇ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। 25 ਜੂਨ ਨੂੰ 115 ਕੋਰੋਨਾ ਮਾਮਲੇ ਸਾਹਮਣੇ ਆਏ ਸੀ, ਜਦੋਂ ਕਿ 22 ਜੂਨ ਨੂੰ ਇਨਫੈਕਸ਼ਨ ਦੀ ਦਰ 0.19 ਫੀਸਦੀ ਸੀ।


ਇਸ ਦੇ ਨਾਲ ਹੀ ਦੇਸ਼ ਵਿੱਚ ਓਮੀਕਰੋਨ ਦੇ ਮਾਮਲੇ ਵੱਧ ਕੇ 150 ਹੋ ਗਏ ਹਨ। ਅੰਕੜਿਆਂ ਵਿੱਚ ਵਾਧੇ ਦੇ ਨਾਲ, ਦਿੱਲੀ ਵਿੱਚ ਕੋਵਿਡ ਬੈੱਡਾਂ ਅਤੇ ਵੱਖਰੇ ਹਸਪਤਾਲਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅੱਜ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ।


ਓਮਾਈਕਰੋਨ ਦੇ ਨਵੇਂ ਮਾਮਲਿਆਂ ਤੋਂ ਬਾਅਦ, ਐਤਵਾਰ ਨੂੰ ਦੇਸ਼ ਵਿੱਚ ਕੁੱਲ ਕੇਸ ਵੱਧ ਕੇ 157 ਹੋ ਗਏ। ਮੁੰਬਈ '31 ਦਸੰਬਰ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਜ਼ਿਆਦਾ ਭੀੜ ਨਾ ਹੋਵੇ ਅਤੇ ਲੋਕ ਓਮੀਕਰੋਨ ਤੋਂ ਸੁਰੱਖਿਅਤ ਰਹਿਣ। ਮੁੰਬਈ ਵਿੱਚ 19 ਦਸੰਬਰ ਤੱਕ ਓਮਿਕਰੋਨ ਦੇ 18 ਮਾਮਲੇ ਸਾਹਮਣੇ ਆਏ ਹਨ।



ਇਹ ਵੀ ਪੜ੍ਹੋ: ਕਿਵੇਂ ਬਣੀਏ ਅਮੀਰ? ਸਾਇੰਸ ਅਨੁਸਾਰ ਜਿਹੜੇ ਲੋਕਾਂ ਦੀ ਸ਼ਖ਼ਸੀਅਤ ’ਚ 5 ਗੁਣ, ਉਹੀ ਬਣਦੇ ਛੇਤੀ ਅਮੀਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904