ਕੋਲਕਾਤਾ: ਪੱਛਮ ਬੰਗਾਲ ਵਿੱਚ ਅੱਜ ਪੰਜਵੇਂ ਦਿਵ ਡਾਕਟਰਾਂ ਦੀ ਹੜਤਾਲ ਜਾਰੀ ਹੈ। ਇਸੇ ਦਰਮਿਆਨ ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਸੂਬਾ ਸਕੱਤਰੇਤ ਵਿੱਚ ਸ਼ਨੀਵਾਰ ਸ਼ਾਮ ਨੂੰ ਮਮਤਾ ਬੈਨਰਜੀ ਦਾ ਸੱਦਾ ਠੁਕਰਾ ਦਿੱਤਾ। ਡਾਕਟਰਾਂ ਨੇ ਕਿਹਾ ਹੈ ਕਿ ਪਹਿਲਾਂ ਮਮਤਾ ਬੈਨਰਜੀ ਨੂੰ ਮੁਆਫ਼ੀ ਮੰਗਣੀ ਪਏਗੀ। ਦੱਸ ਦੇਈਏ ਵਿਰੋਧ ਜਤਾਉਂਦਿਆਂ ਹੁਣ ਤਕ 973 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।
ਪੱਛਮ ਬੰਗਾਲ ਵਿੱਚ ਹੜਤਾਲੀ ਡਾਕਟਰਾਂ ਨੂੰ ਦੇਸ਼ ਭਰ ਦੇ ਡਾਕਟਰਾਂ ਦਾ ਸਾਥ ਮਿਲ ਰਿਹਾ ਹੈ। ਦਿੱਲੀ ਸਥਿਤ ਏਮਜ਼ ਤੇ ਸਫਦਰਗੰਜ ਹਸਪਤਾਲਾਂ ਦੇ ਰੇਜ਼ੀਡੈਂਟ ਡਾਕਟਰਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੂਬੇ ਦੇ ਅੰਦੋਲਨਕਾਰੀ ਡਾਕਟਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਏਗੀ।
ਦੱਸ ਦੇਈਏ ਪੱਛਮ ਬੰਗਾਲ ਵਿੱਚ ਆਪਣੇ ਸਹਿਯੋਗੀਆਂ 'ਤੇ ਹਮਲੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨਾਲ ਇੱਕਜੁੱਟਤਾ ਵਿਅਕਤ ਕਰਦਿਆਂ ਹੋਇਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀ 17 ਜੂਨ ਨੂੰ ਹੜਤਾਲ ਦੀ ਗੱਲ ਕੀਤੀ ਹੈ। ਦਿੱਲੀ ਦੇ ਡਾਕਟਰਾਂ ਨੇ ਅਜਿਹੇ ਸਮੇਂ ਇਹ ਕਦਮ ਚੁੱਕਿਆ ਹੈ ਜਦੋਂ ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਆਪਣੇ ਸੂਬੇ ਵਿੱਚ ਹੜਤਾਲ ਵਾਪਸ ਲੈਣ ਜਾਂ ਹੋਸਟਲ ਖ਼ਾਲੀ ਕਰਨ ਲਈ ਚਾਰ ਘੰਟੇ ਦਾ ਅਲਟੀਮੇਟਮ ਦਿੱਤਾ ਸੀ।
ਹੜਤਾਲ 'ਤੇ ਡਟੇ 973 ਡਾਕਟਰਾਂ ਨੇ ਦਿੱਤਾ ਅਸਤੀਫਾ, ਮਮਤਾ ਬੈਨਰਜੀ ਨੂੰ ਅਲਟੀਮੇਟਮ
ਏਬੀਪੀ ਸਾਂਝਾ
Updated at:
15 Jun 2019 03:58 PM (IST)
ਦਿੱਲੀ ਦੇ ਡਾਕਟਰਾਂ ਨੇ ਅਜਿਹੇ ਸਮੇਂ ਇਹ ਕਦਮ ਚੁੱਕਿਆ ਹੈ ਜਦੋਂ ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਆਪਣੇ ਸੂਬੇ ਵਿੱਚ ਹੜਤਾਲ ਵਾਪਸ ਲੈਣ ਜਾਂ ਹੋਸਟਲ ਖ਼ਾਲੀ ਕਰਨ ਲਈ ਚਾਰ ਘੰਟੇ ਦਾ ਅਲਟੀਮੇਟਮ ਦਿੱਤਾ ਸੀ।
- - - - - - - - - Advertisement - - - - - - - - -