ਨਵੀਂ ਦਿੱਲੀ: ਹਾਲ ਹੀ ‘ਚ ਕ੍ਰਿਕੇਟਰ ਦੇ ਸਾਰੇ ਫਾਰਮੇਟਸ ਤੋਂ ਬੱਲੇਬਾਜ਼ ਯੁਵਰਾਜ ਸਿੰਘ ਨੇ ਸੰਨਿਆਸ ਲੈ ਲਿਆ ਹੈ। ਇਸ ਤੋਂ ਬਾਅਦ ਹੁਣ ਉਹ ਆਨਲਾਈਨ ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ। ਬੱਲੇਬਾਜ਼ੀ ਡਾਟ ਕਾਮ ਦੇ ਨਾਲ ਇਸ ਸਾਂਝੇਦਾਰੀ ‘ਤੇ ਯੁਵਰਾਜ ਨੇ ਖੁਸ਼ੀ ਜ਼ਾਹਰ ਕੀਤੀ ਹੈ।
ਯੁਵਰਾਜ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਬਿਹਤਰੀਨ ਕ੍ਰਿਕਟ ਫੈਂਟੇਸੀ ਲੀਗ ਨਾਲ ਜੁੜਣ ਦਾ ਮੌਕਾ ਮਿਲਿਆ ਹੈ। ਇਸ ਦੇ ਰਾਹੀਂ ਮੈਂ ਆਪਣੇ ਫੈਨਸ ਨਾਲ ਨਿਜੀ ਤੌਰ ‘ਤੇ ਜੁੜ ਸਕਾਂਗਾ, ਕਿਉਂਕਿ ਇਸ ‘ਚ ਅਸੀਂ ਆਪਣੇ ਪਸੰਦੀਦਾ ਖਿਡਾਰੀਆਂ ਦੀ ਟੀਮ ਬਣਾਉਂਦੇ ਹਾਂ। ਇਹ ਜੋਸ਼ ਅਤੇ ਜੰਨੂਨ ਨਾਲ ਭਰੇ ਕ੍ਰਿਕਟ ਫੈਨਸ ਲਈ ਚੰਗਾ ਮੰਚ ਹੈ, ਜੋ ਉਨ੍ਹਾਂ ਨੂੰ ਖੇਡ ਨਾਲ ਆਪਣੇ ਪ੍ਰਤਿਭਾ ਅਤੇ ਗਿਆਨ ਨੂੰ ਜਾਂਚਣ ਦਾ ਮੌਕਾ ਦਿੰਦਾ ਹੈ।”
ਇਸ ਮੌਕੇ ਬਾਜੀ ਗੇਮਸ ਦੇ ਸੰਸਥਾਪਕ ਅਤੇ ਸੀਈਓ ਨਵਕਿਰਨ ਸਿੰਘ ਨੇ ਕਿਹਾ ਕਿ ਯੁਵਰਾਜ ਸਿੰਘ ਆਪਣੇ ਆਪ ‘ਚ ਚੈਂਪੀਅਨ ਦੀ ਪਰਿਭਾਸ਼ਾ ਹੈ। ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਅਤੇ ਉਨ੍ਹਾਂ ਨਾਲ ਲੰਬੀ ਪਾਰੀ ਦੀ ਉਮੀਦ ਕਰਦੇ ਹਾਂ।
ਭਾਰਤ ਲਈ 400 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਯੁਵਰਾਜ ਨੇ ਬੀਤੇ ਸੋਮਵਾਰ ਆਪਣੇ ਸੰਨਿਆਸ ਦਾ ਐਲਾਨ ਕੀਤਾ ਸੀ। ਉਹ ਸਾਲ 2011 ‘ਚ ਭਾਰਤ ਵੱਲੋਂ ਵਿਸ਼ਵ ਕੱਪ ਜਿੱਤਣ ਦੇ ਹੀਰੋ ਸੀ। ਵਰਲਡ ਕੱਪ 2011 ‘ਚ 300 ਤੋਂ ਜ਼ਿਆਦਾ ਦੌੜਾਂ, 15 ਵਿਕਟਾਂ ਅਤੇ ਮੈਨ ਆਫ਼ ਦਾ ਮੈਚ ਯੁਵਰਾਜ ਸਿੰਘ ਨੂੰ ਮਿਲਿਆ ਸੀ।
ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਮਗਰੋਂ ਯੁਵਰਾਜ ਸਿੰਘ ਸ਼ੁਰੂ ਕਰਨਗੇ ਇਹ ਕੰਮ
ਏਬੀਪੀ ਸਾਂਝਾ
Updated at:
15 Jun 2019 01:02 PM (IST)
ਹਾਲ ਹੀ ‘ਚ ਕ੍ਰਿਕੇਟਰ ਦੇ ਸਾਰੇ ਫਾਰਮੇਟਸ ਤੋਂ ਬੱਲੇਬਾਜ਼ ਯੁਵਰਾਜ ਸਿੰਘ ਨੇ ਸੰਨਿਆਸ ਲੈ ਲਿਆ ਹੈ। ਇਸ ਤੋਂ ਬਾਅਦ ਹੁਣ ਉਹ ਆਨਲਾਈਨ ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਬਣ ਗਏ ਹਨ।
- - - - - - - - - Advertisement - - - - - - - - -