ਨਵੀਂ ਦਿੱਲੀ: ਏਅਰ ਇੰਡੀਆ ਦੀ ਸਬਸਿਡੀਏਰੀ ਕੰਪਨੀ ਅਲਾਇੰਸ ਏਅਰ ਦੇ ਦਿੱਲੀ ਤੋਂ ਜੈਪੁਰ ਜਾ ਰਹੇ ਜਹਾਜ਼ ‘ਚ ਸੋਮਵਾਰ ਰਾਤ ਅੱਗ ਲੱਗ ਗਈ। ਜਹਾਜ਼ ਨੇ ਰਾਤ 8 ਵਜੇ ਦਿੱਲੀ ਤੋਂ ਜੈਪੁਰ ਲਈ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਇਸ ਦੇ ਲੈਂਡਿੰਗ ਗਿਅਰ ‘ਚ ਖਰਾਬੀ ਆ ਗਈ। ਦਿੱਲੀ ਏਅਰਪੋਰਟ ‘ਤੇ ਫਲਾਈਟ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਲੈਂਡਿੰਗ ਦੌਰਾਨ ਜਹਾਜ਼ ‘ਚ ਅੱਗ ਲੱਗ ਗਈ ਜਿਸ ‘ਚ 59 ਯਾਤਰੀ ਸਵਾਰ ਸੀ।


ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ ਏਆਈ 9643 ‘ਚ ਤਕਨੀਕੀ ਦਿੱਕਤ ਆਈ ਸੀ। ਸਾਰੇ 59 ਯਾਤਰੀ ਸੁਰੱਖਿਅਤ ਹਨ। ਉਧਰ, ਨਿਊਜ਼ ਏਜੰਸੀ ਮੁਤਾਬਕ ਜਹਾਜ਼ ਦੇ ਨੋਜ਼ ਲੈਂਡਿੰਗ ‘ਚ ਦਿੱਕਤ ਸੀ। ਖ਼ਰਾਬੀ ਦੀ ਜਾਣਕਾਰੀ ਲੱਗਣ ਤੋਂ ਬਾਅਦ ਦਿੱਲੀ ਏਅਰਪੋਰਟ ‘ਤੇ ਫੁੱਲ ਐਮਰਜੈਂਸੀ ਐਲਾਨ ਕੀਤੀ ਗਈ। ਰਾਤ 8:30 ਵਜੇ ਜਹਾਜ਼ ਦੀ ਲੈਂਡਿੰਗ ਕਰਵਾਈ ਗਈ।