ਨਵੀਂ ਦਿੱਲੀ: ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਸ਼ਾਮ 7 ਤੋਂ 7.10 ਦੇ ਵਿਚਕਾਰ ਜਹਾਜ਼ ਦੇ ਅਗਵਾ ਹੋਣ ਬਾਰੇ ਧਮਕੀ ਭਰਿਆ ਫੋਨ ਆਇਆ। ਇਹ ਕਾਲ ਬੰਗਾਲੀ ਵਿੱਚ ਸੀ ਤੇ ਜਿਸ ਵਿਅਕਤੀ ਨੇ ਫੋਨ ਕੀਤਾ ਸੀ, ਉਸ ਨੇ ਆਪਣਾ ਨਾਂ ਸ਼ਾਂਤ ਬਿਸਵਾਸ ਦੱਸਿਆ ਸੀ।


ਪੁਲਿਸ ਨੇ ਕਿਹਾ ਕਿ ਉਹ ਉਸ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੇ ਧਮਕੀ ਵਾਲਾ ਕਾਲ ਕੀਤਾ। ਉਨ੍ਹਾਂ ਦੱਸਿਆ ਕਿ ਉਸ ਨੇ ਕਾਲ ਇਹ ਕਹਿ ਕੇ ਕੱਟ ਦਿੱਤਾ ਕਿ ਉਹ ਮਜ਼ਾਕ ਕਰ ਰਿਹਾ ਸੀ।


ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਫਲਾਈਟ ਤੋਂ ਕਾਲ ਕੀਤੀ ਗਈ ਸੀ ਤੇ ਇਸ ਦੇ ਵੇਰਵੇ ਅਜੇ ਪਤਾ ਨਹੀਂ ਹਨ। ਇਹ ਸਪੱਸ਼ਟ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਕੰਟਰੋਲ ਵਿੱਚ ਹੈ ਤੇ ਅਜਿਹੀਆਂ ਧਮਕੀ ਭਰੀਆਂ ਕਾਲਾਂ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।


ਪਹਿਲਾਂ ਵੀ ਆਈ ਧਮਕੀ ਭਰੇ ਫੋਨ ਕਾਲ


ਦਰਅਸਲ, ਕੋਲਕਾਤਾ ਏਅਰਪੋਰਟ 'ਤੇ ਪਹਿਲਾਂ ਹੀ ਅਜਿਹੀਆਂ ਧਮਕੀ ਭਰੀਆਂ ਫੋਨ ਆ ਚੁੱਕੇ ਹਨ। ਇਹ ਫ਼ੋਨ ਫਰਵਰੀ 2019 ਵਿੱਚ ਆਇਆ ਸੀ। ਉਸ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਏਅਰ ਇੰਡੀਆ ਦੇ ਮੁੰਬਈ ਦਫਤਰ ਨੂੰ ਫੋਨ ਕੀਤਾ। ਉਸ ਨੇ ਕਿਹਾ ਸੀ ਕਿ 'ਇੰਡੀਅਨ ਏਅਰਲਾਈਨਜ਼ ਦੀ ਫਲਾਈਟ' ਨੂੰ ਹਾਈਜੈਕ ਕਰਕੇ ਪਾਕਿਸਤਾਨ ਲਿਜਾਇਆ ਜਾਵੇਗਾ।


ਇਹ ਫੋਨ ਅਜਿਹੇ ਸਮੇਂ ਆਇਆ ਸੀ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਚੱਲ ਰਿਹਾ ਹੈ। ਫਰਵਰੀ 2019 ਤੋਂ ਪਹਿਲਾਂ ਸਾਲ 2015 ਵਿੱਚ ਏਅਰ ਇੰਡੀਆ ਨੂੰ ਵੀ ਇਸੇ ਤਰ੍ਹਾਂ ਦੀ ਕਾਲ ਆਈ ਸੀ। ਉਸ ਦੌਰਾਨ ਵੀ ਉਸ ਵਿਅਕਤੀ ਨੇ ਬੰਗਾਲੀ ਭਾਸ਼ਾ ਵਿੱਚ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਏਅਰ ਇੰਡੀਆ ਦੀ ਉਡਾਣ ਨੂੰ ਹਾਈਜੈਕ ਕਰ ਲਿਆ ਜਾਵੇਗਾ।