ਅਜੈ ਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਚੌਟਾਲਾ ਭਰਾਵਾਂ 'ਚ ਉੱਭਰੀ ਸ਼ਰੀਕੇਬਾਜ਼ੀ
ਏਬੀਪੀ ਸਾਂਝਾ
Updated at:
14 Nov 2018 02:49 PM (IST)
NEXT
PREV
ਚੰਡੀਗੜ੍ਹ: ਇਨੈਲੋ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਦੋਵਾਂ ਪੋਤਿਆਂ ਬਾਅਦ ਅੱਜ ਆਪਣੇ ਪੁੱਤਰ ਅਜੈ ਚੌਟਾਲਾ ਨੂੰ ਵੀ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਕਾਰਵਾਈ ’ਤੇ ਅਜੈ ਚੌਟਾਲਾ ਨੇ ਪਿਤਾ ਓਮ ਪ੍ਰਕਾਸ਼ ਚੌਟਾਲਾ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਇਨੈਲੋ ਦਾਦੇ-ਪੋਤਿਆਂ ਦੀ ਪਾਰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੁਸ਼ਯੰਤ ਨੂੰ ਨਾਅਰੇਬਾਜ਼ੀ ਦਾ ਦੋਸ਼ੀ ਮੰਨ ਕੇ ਪਾਰਟੀ 'ਚੋਂ ਕੱਢਿਆ ਗਿਆ ਪਰ ਮੇਰਾ ਤਾਂ ਕੋਈ ਕਸੂਰ ਨਹੀਂ। ਉਨ੍ਹਾਂ ਆਪਣਾ ਪੱਖ ਰੱਖਦਿਆਂ ਸਵਾਲ ਉਠਾਇਆ ਕਿ ਉਨ੍ਹਾਂ ਤਾਂ ਸਿਰਫ ਜੀਂਦ ਵਿੱਚ ਮੀਟਿੰਗ ਹੀ ਰੱਖੀ ਸੀ ਫਿਰ ਉਨ੍ਹਾਂ ਨੂੰ ਕਿਸ ਗੱਲੋਂ ਪਾਰਟੀ ਤੋਂ ਪਰ੍ਹੇ ਕੀਤਾ ਗਿਆ? ਇਸ ਮੌਕੇ ਉਨ੍ਹਾਂ ਆਪਣੇ ਹੀ ਸਕੇ ਭਰਾ ਅਭੈ ਨੂੰ ‘ਦੁਰਯੋਧਨ’ ਕਰਾਰ ਦਿੱਤਾ।
ਇਹ ਵੀ ਪੜ੍ਹੋ- ਚੌਟਾਲਾ ਟੱਬਰ ’ਚ ਕਲੇਸ਼ ਭਖਿਆ, ਪੋਤਿਆਂ ਬਾਅਦ ਪੁੱਤ ਵੀ ਪਾਰਟੀ ’ਚੋਂ ਬਾਹਰ
ਜ਼ਿਕਰਯੋਗ ਹੈ ਕਿ ਇਨੈਲੋ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੁੱਤਰ ਅਜੈ ਚੌਟਾਲਾ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਓਮ ਪ੍ਰਕਾਸ਼ ਵੱਲੋਂ ਉਨ੍ਹਾਂ ਦੀ ਬਰਖ਼ਾਸਤਗੀ ਦੀ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਿਸ ਨੂੰ ਹਰਿਆਣਾ ਤੋਂ ਪਾਰਟੀ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਚੰਡੀਗੜ੍ਹ ਵਿੱਚ ਪੜ੍ਹ ਕੇ ਸੁਣਾਇਆ। ਇਸ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਆਪਣੇ ਪੋਤਿਆਂ ਦੁਸ਼ਯੰਤ ਚੌਟਾਲਾ ਤੇ ਦਿਗਵਿਜੈ ਚੌਟਾਲਾ ਨੂੰ ਵੀ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਚੌਟਾਲਾ ਨੇ ਪੋਤਿਆਂ ਨੂੰ ਕੱਢਿਆ ਪਾਰਟੀ 'ਚੋਂ ਬਾਹਰ, ਵਰਕਰਾਂ ਨੇ ਲਾਈ ਅਸਤੀਫ਼ਿਆਂ ਦੀ ਝੜੀ
ਜ਼ਿਕਰਯੋਗ ਹੈ ਅਜੈ ਚੌਟਾਲਾ ਪੇਰੋਲ ’ਤੇ ਹਨ। 17 ਨਵੰਬਰ ਨੂੰ ਅਜੈ ਚੌਟਾਲਾ ਤੇ ਉਨ੍ਹਾਂ ਦੇ ਦੋਵਾਂ ਮੁੰਡਿਆਂ ਨੇ ਜੀਂਦ ਵਿੱਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਾ ਹੈ। ਮੰਗਲਵਾਰ ਨੂੰ ਕਰਨਾਲ ਵਿੱਚ ਅਜੈ ਦੇ ਸਮਰਥਕਾਂ ਨੇ ਦੁਸ਼ਯੰਤ ਚੌਟਾਲਾ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਤੇ ਅਜੈ ਚੌਟਾਲਾ ਨੂੰ ਜੇਬੀਟੀ ਟੀਚਰ ਭਰਤੀ ਘਪਲੇ ਵਿੱਚ 10 ਸਾਲ ਦੀ ਸਜ਼ਾ ਹੋਈ ਹੈ।

- - - - - - - - - Advertisement - - - - - - - - -