ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਪੀੜਤ ਰਾਸ਼ਟਰੀ ਲੋਕ ਦਲ (RJD) ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬੇਟੇ ਅਜੀਤ ਸਿੰਘ ਦਾ ਵੀਰਵਾਰ ਦੇਹਾਂਤ ਹੋ ਗਿਆ। 82 ਸਾਲਾ ਚੌਧਰੀ ਅਜੀਤ ਸਿੰਘ ਨੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਪੌਜ਼ੇਟਿਵ ਸਨ। ਫੇਫੜਿਆਂ 'ਚ ਇਨਫੈਕਸ਼ਨ ਫੈਲਣ ਨਾਲ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਪਿਛਲੇ ਦੋ ਦਿਨਾਂ ਤੋਂ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ।


<blockquote class="twitter-tweet"><p lang="hi" dir="ltr">चौधरी साहब नहीं रहे!<br>🙏🏽 <a href="https://punjabi.abplive.com/news/punjab/chandigarh-corona-curfew-guidelines-request-open-alcohol-wine-shops-hardware-not-to-be-open-621103" rel='nofollow'>pic.twitter.com/7cnLkf0c6K</a></p>&mdash; Jayant Chaudhary (@jayantrld) <a href="https://play.google.com/store/apps/details?id=com.winit.starnews.hin" rel='nofollow'>May 6, 2021</a></blockquote> <script async src="https://platform.twitter.com/widgets.js" charset="utf-8"></script>


ਜਾਟ ਭਾਈਚਾਰੇ ਦੇ ਵੱਡੇ ਲੀਡਰ ਸਨ ਚੌਧਰੀ ਅਜੀਤ ਸਿੰਘ


ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ 'ਚ ਕਾਫੀ ਜ਼ਿਆਦਾ ਰਿਹਾ ਹੈ। ਉਹ ਜਾਟਾਂ ਦੇ ਵੱਡੇ ਲੀਡਰ ਮੰਨੇ ਜਾਂਦੇ ਸਨ। ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਪਿਛਲੀਆਂ ਦੋ ਲੋਕ ਸਭਾ ਚੋਣਾਂ ਤੇ ਦੋ ਵਿਧਾਨ ਸਭਾ ਚੋਣਾਂ ਦੌਰਾਨ ਰਾਸ਼ਟਰੀ ਲੋਕ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗਿਆ। ਇਹੀ ਵਜ੍ਹਾ ਸੀ ਕਿ ਉਹ ਆਪਣੇ ਗੜ੍ਹ ਬਾਗਪਤ ਤੋਂ ਵੀ ਲੋਕ ਸਭਾ ਚੋਣ ਹਾਰ ਗਏ ਸਨ। ਅਜੀਤ ਸਿੰਘ ਦੇ ਪੁੱਤਰ ਜਯੰਤ ਚੌਧਰੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਚੋਣ ਹਾਰੇ ਸਨ।


ਇਹ ਵੀ ਪੜ੍ਹੋChandigarh Corona Curfew: ਲੌਕਡਾਊਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤਾ ਕੋਰਾ ਜਵਾਬ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904