ਸਿਲਸਿਲੇਵਾਰ ਤਰੀਕੇ ਨਾਲ ਹੋ ਰਹੇ ਅਪਰਾਧ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਅਪਰਾਧੀਆਂ ਦੇ ਦਿਲ ‘ਚ ਕਾਨੂੰਨ ਦਾ ਖੌਫ਼ ਨਹੀਂ। ਉਹ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁੱਲ੍ਹੇਆਮ ਘੁੰਮ ਰਹੇ ਹਨ। ਸਹਾਰਨਪੁਰ ‘ਚ ਪੱਤਰਕਾਰ ਸਣੇ ਉਸ ਦੇ ਭਰਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਰਫ ਪ੍ਰਯਾਗਰਾਜ ‘ਚ 12 ਘੰਟਿਆਂ ‘ਚ 6 ਕਤਲ ਹੋਏ। ਬਾਂਦਾ ‘ਚ ਵਿਵਾਦਤ ਜ਼ਮੀਨ ‘ਚ ਇੱਕ ਵਿਅਕਤੀ ਦਾ ਕਤਲ ਹੋਇਆ। ਬੁਲੰਦਸ਼ਹਿਰ ‘ਚ ਆਨਰ ਕਿਲਿੰਗ ਦੇ ਸ਼ੱਕ ‘ਚ ਕੁੜੀ ਦਾ ਕਤਲ ਕੀਤਾ ਗਿਆ। ਸੁਲਤਾਨਪੁਰ ਦੇ ਲੰਭੂਆ ‘ਚ ਵੀ ਕਤਲ ਹੋਏ।
ਯੋਗੀ ਸਰਕਾਰ ਨੇ ਜਦੋਂ ਸੂਬੇ ਦਾ ਕੰਮ ਕਾਜ ਸੰਭਾਲਿਆ ਸੀ ਤਾਂ ਸਾਬਕਾ ਮੁੱਖ ਮੰਤਰੀ ਅਖਿਲੇਸ਼ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਲੈ ਸਵਾਲ ਚੁੱਕੇ ਸੀ ਪਰ ਹੁਣ ਇਨ੍ਹਾਂ ਵਾਰਦਾਤਾਂ ਤੋਂ ਬਾਅਦ ਯੋਗੀ ਸਰਕਾਰ ਦੀ ਕਾਨੂੰਨ ਵਿਵਸਥਾ ‘ਤੇ ਹੀ ਸਵਾਲ ਚੁੱਕਣ ਲੱਗਿਆ ਹੈ।