ਮੁੰਬਈ: ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਨਿਸ਼ਾਨਾ ਬਣਾਏ ਜਾ ਰਹੇ ਕਸ਼ਮੀਰੀ ਵਿਦਿਆਰਥੀਆਂ ਦੇ ਸਮਰਥਨ ਵਿੱਚ ਦਿੱਗਜ ਅਦਾਕਾਰਾ ਵੀ ਆ ਗਈ ਹੈ। ਬਾਲੀਵੁੱਡ ਅਦਾਕਾਰਾ ਤੇ ਆਲਿਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਟਵੀਟ ਕਰ ਕੇ ਕਸ਼ਮੀਰ ਦੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ।


ਸੋਨੀ ਰਾਜ਼ਦਾਨ ਕਸ਼ਮੀਰੀ ਪੰਡਿਤਾਇਨ ਹਨ ਤੇ ਸ਼ੁੱਕਰਵਾਰ ਰਾਤ ਉਨ੍ਹਾਂ ਟਵੀਟ ਕੀਤਾ ਕਿ ਮੈਂ ਉਨ੍ਹਾਂ ਸਾਰੇ ਕਸ਼ਮੀਰੀ ਵਿਦਿਆਰਥੀਆਂ ਤੇ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ, ਜੋ ਹਿੰਸਾ ਦਾ ਸ਼ਿਕਾਰ ਹੋਏ ਹਨ... ਇਹ ਉਹ ਨਹੀਂ ਹਨ, ਇਹ ਅੱਤਵਾਦੀ ਨਹੀਂ ਹਨ। ਉਨ੍ਹਾਂ ਇਸ ਤੋਂ ਪਹਿਲਾਂ ਕੀਤੇ ਟਵੀਟ ਵਿੱਚ ਵੀ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਸੀ।

ਰਾਜ਼ਦਾਨ ਨੇ ਲਿਖਿਆ ਕਿ ਮੇਰਾ ਪਿਆਰਾ ਭਾਰਤ ਹੈ.. ਅਸੀਂ ਦੁਖੀ ਹਾਂ ਸਦਮੇ 'ਚ ਹਾਂ ਤੇ ਸੋਗ ਮਨਾ ਰਹੇ ਹਾਂ। ਪਰ ਤੁਸੀਂ ਉਨ੍ਹਾਂ ਨਾਲ ਨਫ਼ਰਤ ਨਾ ਕਰੋ, ਜੋ ਇਸ ਹਿੰਸਾ ਦੇ ਅਪਰਾਧੀ ਨਹੀਂ ਹਨ। ਕ੍ਰਿਪਾ ਕਰਕੇ ਉਨ੍ਹਾਂ ਅਜਿਹੇ ਬਣਨ ਤੋਂ ਬਚਾਓ, ਜਿਨ੍ਹਾਂ ਤੋਂ ਅਸੀਂ ਨਫ਼ਰਤ ਕਰਦੇ ਹਾਂ। ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖੋ।