ਕੇਜਰੀਵਾਲ ਤੇ ਕਾਂਗਰਸ ਵਿਚਾਲੇ ਇਸ ਕਰਕੇ ਟੁੱਟੀ ਗੱਲ!
ਏਬੀਪੀ ਸਾਂਝਾ | 01 Apr 2019 03:37 PM (IST)
ਨਵੀਂ ਦਿੱਲੀ: ਕਾਫੀ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਕਾਂਗਰਸ ਤੇ ਆਮ ਆਮਦੀ ਪਾਰਟੀ ਗਠਜੋੜ ਕਰ ਸਕਦੀਆਂ ਹਨ ਪਰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਰੋਕ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਗਠਜੋੜ ਲਈ ਮਨ੍ਹਾਂ ਕਰ ਦਿੱਤਾ ਹੈ। ਹੁਣ ਦੋਵਾਂ ਪਾਰਟੀਆਂ ਵਿੱਚ ਗਠਜੋੜ ਨਹੀਂ ਹੋਵੇਗਾ। ਹਾਲਾਂਕਿ, ਦੋਵਾਂ ਪਾਰਟੀਆਂ ਦਰਮਿਆਨ ਗਠਜੋੜ ਨਾ ਹੋਣ ਦੀ ਮੁੱਖ ਵਜ੍ਹਾ ਕੀ ਹੈ ਇਹ ਹਾਲੇ ਤਕ ਸਾਹਮਣੇ ਨਹੀਂ ਆਈ, ਪਰ ਇਸੇ ਦਰਮਿਆਨ ਵਿਧਾਇਕਾ ਅਲਕਾ ਲਾਂਬਾ ਦਾ ਟਵੀਟ ਆਇਆ, ਜੋ ਗਠਜੋੜ ਨਾ ਹੋਣ ਦੇ ਕਾਰਨਾਂ ਨੂੰ ਉਜਾਗਰ ਕਰ ਗਿਆ। ਜ਼ਰੂਰ ਪੜ੍ਹੋ- 'ਆਪ' ਤੇ ਕਾਂਗਰਸ 'ਚ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ, ਰਾਹੁਲ ਗਾਂਧੀ ਨੇ ਕੀਤਾ ਫੈਸਲਾ! ਅਲਕਾ ਲਾਂਬਾ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ ਕਿ 'ਆਪ' ਦੋ ਤੋਂ ਵੱਧ ਦੇਣਾ ਨਹੀਂ ਚਾਹੁੰਦੀ ਤੇ ਕਾਂਗਰਸ ਤਿੰਨ ਤੋਂ ਘੱਟ 'ਤੇ ਸਮਝੌਤਾ ਨਹੀਂ ਚਾਹੁੰਦੀ। ਬੀਜੇਪੀ ਵਿਚਾਰੀ ਇੰਤਜ਼ਾਰ 'ਚ ਹੀ ਸੁੱਕੀ ਜਾਂਦੀ ਹੈ ਤੇ ਚਾਹੁੰਦੇ ਹੋਏ ਵੀ ਉਮੀਦਵਾਰ ਨਹੀਂ ਐਲਾਨ ਸਕਦੀ। ਜ਼ਿਕਰਯੋਗ ਹੈ ਕਿ 'ਆਪ' ਤੇ ਕਾਂਗਰਸ ਵਿੱਚ ਗਠਜੋੜ ਬਾਰੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ ਪਰ ਹੁਣ ਇਕੱਠੇ ਚੋਣਾਂ ਲੜਨ ਦੇ ਕਿਆਸ ਮੱਧਮ ਜਾਪਦੇ ਹਨ।