ਨਵੀਂ ਦਿੱਲੀ: ਏਮਜ਼ ਦੀ ਤਾਜ਼ਾ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਦਿੱਲੀ ਦੇ ਲੋਕ ਹਰ ਮਹੀਨੇ ਕਰੀਬ 6 ਕਰੋੜ ਰੁਪਏ ਦੀ ਸ਼ਰਾਬ ਪੀ ਰਹੇ ਹਨ। ਯਾਨੀ ਹਰ ਮਹੀਨੇ ਕਰੀਬ 5 ਲੱਖ ਲੀਟਰ ਦਾਰੂ ਦੀ ਵਿਕਰੀ ਹੋ ਰਹੀ ਹੈ। ਰਿਸਰਚ ‘ਚ ਕਿਹਾ ਗਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ‘ਚ ਵਾਧੇ ਕਰਕੇ ਏਮਸ ‘ਚ ਜ਼ਖ਼ਮੀ ਹੋ ਕੇ ਆਉਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ, ਜਿਨ੍ਹਾਂ ‘ਚ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ।
ਏਮਸ ਨੇ ਇੰਡੀਆ ਸਟੈਟੀਕਲ ਇੰਸਟੀਚਿਊਟ ਨਾਲ ਮਿਲ ਕੇ 65 ਹਜ਼ਾਰ ਤੋਂ ਜ਼ਿਆਦਾ ਪਰਿਵਾਰਾਂ ‘ਤੇ ਇਹ ਸਟੱਡੀ ਕੀਤੀ ਹੈ। ਇਸ ਮੁਤਾਬਕ ਦੇਸ਼ ‘ਚ ਹਰ ਮਹੀਨੇ 3.5 ਕਰੋੜ ਲੀਟਰ ਸ਼ਰਾਬ ਦਾ ਸੇਵਨ ਹੁੰਦਾ ਹੈ ਜਿਸ ਦੀ ਕੀਮਤ 410 ਕਰੋੜ ਰੁਪਏ ਹੈ।
ਡਾਕਟਰਾਂ ਦਾ ਮੰਨਣਾ ਹੈ ਕਿ ਏਮਸ ਤੋਂ ਲੈ ਕੇ ਸਾਰੇ ਹਸਪਤਾਲਾਂ ‘ਚ ਸ਼ਰਾਬ ਪੀਣ ਤੋਂ ਬਾਅਦ ਹੋਣ ਵਾਲੇ ਹਾਦਸਿਆਂ ਤੇ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਕਰੀਬ 20% ਓਪੀਡੀ ਰੋਗੀ ਸ਼ਰਾਬ ਪੀਣ ਕਰਕੇ ਪਹੁੰਚਦੇ ਹਨ। WHO ਮੁਤਾਬਕ ਦੁਨੀਆ ‘ਚ ਕਰੀਬ 5% ਬਿਮਾਰੀਆਂ ਸ਼ਰਾਬ ਪੀਣ ਨਾਲ ਹੋ ਰਹੀਆਂ ਹਨ।