ਚੰਡੀਗੜ੍ਹ: ਸਾਲ 2007 ਵਿੱਚ ਵਾਪਰੇ ਸਮਝੌਤਾ ਐਸਕਪ੍ਰੈੱਸ ਧਮਾਕਾ ਕਾਂਡ ਦੇ ਚਾਰ ਮੁੱਖ ਮੁਲਜ਼ਮਾਂ ਨੂੰ ਪੰਚਕੂਲਾ ਸਥਿਤ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਹੈ। ਮੁੱਖ ਮੁਲਜ਼ਮ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਜਿੰਦਰ ਚੌਧਰੀ ਬਰੀ ਹੋ ਗਏ ਹਨ। ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਗਿਆ ਹੈ।


ਮਾਮਲੇ ਦੇ ਸੱਤ ਮੁਲਜ਼ਮਾਂ ਵਿੱਚੋਂ ਦੋ ਫਰਾਰ ਚੱਲ ਰਹੇ ਹਨ ਜਦਕਿ ਸੁਨੀਲ ਜੋਸ਼ੀ ਦੀ ਮੌਤ ਹੋ ਚੁੱਕੀ ਹੈ। ਮਾਮਲੇ ਦੇ ਮੁਲਜ਼ਮ ਰਾਮਚੰਦਰਾ ਸੰਦੀਪ ਡਾਂਗੇ ਤੇ ਅਮਿਤ ਫਰਾਰ ਹਨ। ਉਨ੍ਹਾਂ ਬਾਰੇ ਫੈਸਲਾ ਹਾਲੇ ਨਹੀਂ ਸੁਣਾਇਆ ਜਾ ਸਕੇਗਾ।

ਜ਼ਰੂਰ ਪੜ੍ਹੋ- ਸਮਝੌਤਾ ਐਕਸਪ੍ਰੈਸ ਧਮਾਕੇ 'ਚ ਪਾਕਿ ਗਵਾਹ ਦੀ ਅਰਜ਼ੀ ਖਾਰਜ

18 ਫਰਵਰੀ, 2007 ਨੂੰ ਭਾਰਤ-ਪਾਕਿਸਤਾਨ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਦੇ ਦੋ ਡੱਬਿਆਂ ਵਿੱਚ ਬੰਬ ਧਮਾਕਾ ਹੋਇਆ ਸੀ। ਉਸ ਸਮੇਂ ਟਰੇਨ ਦਿੱਲੀ ਤੋਂ ਲਾਹੌਰ ਜਾ ਰਹੀ ਸੀ ਅਤੇ ਪਾਨੀਪਤ ਦੇ ਦੀਵਾਨਾ ਰੇਲਵੇ ਸਟੇਸ਼ਨ ਨੇੜੇ ਧਮਾਕਾ ਹੋਇਆ ਸੀ। ਮਰਨ ਵਾਲੇ 68 ਲੋਕਾਂ ਵਿੱਚ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਸਨ।