ਪਣਜੀ: ਗੋਆ ਦੇ ਨਵੇਂ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ ਨੂੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕੀਤਾ ਹੈ। 20 ਸਾਂਸਦਾਂ ਨੇ ਉਨ੍ਹਾਂ ਦੇ ਪੱਖ ‘ਚ ਵੋਟਿੰਗ ਕੀਤੀ ਜਦਕਿ ਉਨ੍ਹਾਂ ਖਿਲਾਫ 15 ਵੋਟ ਪਏ। ਸੋਮਵਾਰ ਨੂੰ ਰਾਤ 1:50 ‘ਤੇ ਸਾਵੰਤ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਾਈ ਗਈ ਸੀ। ਐਮਜੀਪੀ, ਗੋਆ ਫਾਰਵਰਡ ਪਾਰਟੀ ਦੇ 3-3 ਵਿਧਾਇਕਾਂ ਤੇ 3 ਆਜ਼ਾਦ ਉਮੀਦਵਾਰਾਂ ਨੇ ਭਾਜਪਾ ਨੂੰ ਸਮਰਥਨ ਦਿੱਤਾ। ਭਾਜਪਾ ਦੇ 11 ਵਿਧਾਇਕ ਹਨ।


ਸਾਵੰਤ ਉੱਤਰੀ ਗੋਆ ਸਥਿਤ ਸੰਖਾਲਿਮ ਵਿਧਾਨ ਸਭਾ ਸੀਟ ਤੋਂ ਸਾਂਸਦ ਹਨ। ਉਹ ਪੇਸ਼ੇ ਤੋਂ ਇੱਕ ਆਯੁਰਵੈਦਿਕ ਡਾਕਟਰ ਹਨ। ਸਾਵੰਤ ਦੀ ਗਿਣਤੀ ਪਰਿਕਰ ਦੇ ਕਰੀਬੀਆਂ ‘ਚ ਹੁੰਦੀ ਸੀ। ਪ੍ਰਮੋਦ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ 3.66 ਕਰੋੜ ਰੁਪਏ ਦੀ ਜਾਇਦਾਦ ਹੈ।

ਸਾਦਗੀ ਦੇ ਮਾਮਲੇ ‘ਚ ਸਾਵੰਤ, ਪਾਰੀਕਰ ਵੱਖਰੇ ਹਨ। ਜਿੱਥੇ ਪਰਿਕਰ ਕੋਲ ਸਕੂਟਰ ਸੀ, ਉੱਥੇ ਹੀ ਸਾਵੰਤ ਕੋਲ 5 ਕਾਰਾਂ ਹਨ। 40 ਮੈਂਬਰੀ ਗੋਆ ਵਿਧਾਨ ਸਭਾ ‘ਚ ਇਸ ਸਮੇਂ 36 ਸਾਂਸਦ ਹਨ।