ਨਵੀਂ ਦਿੱਲੀ: ਮੋਦੀ ਸਰਕਾਰ ਨੇ ਟੋਲ ਪਲਾਜ਼ਾ ‘ਤੇ ਨਕਦੀ ਲੈਣ ਦੇਣ ਬੰਦ ਕਰਨ ਦਾ ਐਲਾਨ ਕੀਤਾ ਹੈ। ਲੋਕ ਸਭਾ ‘ਚ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇਸ ਦਾ ਐਲਾਨ ਕੀਤਾ ਹੈ। ਹੁਣ ਸਾਰੀਆਂ ਗੱਡੀਆਂ ਫਾਸਟ ਟੈਗ ਰਾਹੀਂ ਹੀ ਟੋਲ ਪਲਾਜ਼ਾ ਤੋਂ ਨਿੱਕਲ ਪਾਉਣਗੀਆਂ। ਇੰਨਾ ਹੀ ਨਹੀਂ ਜੇਕਰ ਵਾਹਨ ਮਾਲਕ ਫਾਸਟ ਟੈਗ ਨਹੀਂ ਲਵਾਉਂਦੇ ਤਾਂ ਉਨ੍ਹਾਂ ਨੂੰ ਜ਼ੁਰਮਾਨਾ ਅਦਾ ਕਰਨਾ ਪਵੇਗਾ।


ਅਗਲੇ ਚਾਰ ਮਹੀਨਿਆਂ ‘ਚ ਸਾਰੀਆਂ ਗੱਡੀਆਂ ‘ਤੇ ਫਾਸਟ ਟੈਗ ਲਾਉਣਾ ਲਾਜ਼ਮੀ ਕਰ ਦਿੱਤਾ ਜਾਵੇਗਾ। ਉੱਧਰ ਗਡਕਰੀ ਨੇ ਟੋਲ ਵਿਵਸਥਾ ਨੂੰ ਵੀ ਸਹੀ ਠਹਿਰਾਇਆ ਹੈ। ਮੰਤਰਾਲਾ ਨੇ ਇਹ ਵੀ ਸਾਫ਼ ਕੀਤਾ ਹੈ ਕਿ ਹਰ ਟੋਲ ਪਲਾਜ਼ਾ ‘ਤੇ ਜਿੱਥੇ ਫਾਸਟ ਟੈਗ ਅਤੇ ਭੁਗਤਾਨ ਦੀ ਸਹੁਲਤ ਹੋਵੇਗੀ ਉੱਥੇ ਇੱਕ ਹਾਈਬ੍ਰਿਡ ਲੇਨ ਵੀ ਦਿੱਤੀ ਜਾਵੇਗੀ ਤਾਂ ਜੋ ਵੱਡੇ ਵਾਹਨਾਂ ‘ਤੇ ਨਜ਼ਰ ਰੱਖੀ ਜਾ ਸਕੇ। ਆਪਣੇ ਬਿਆਨ ‘ਚ ਨਿਤਿਨ ਨੇ ਕਿਹਾ ਕਿ ਸਮਾਂ ਰਹਿੰਦੇ ਇਸ ਨੂੰ ਫਾਸਟ ਟੈਗ ਲੇਨ ‘ਚ ਵੀ ਤਬਦੀਲ ਕੀਤਾ ਜਾਵੇਗਾ।

ਪਹਿਲੀ ਦਸੰਬਰ ਤੋਂ ਬਾਅਦ ਬਗੈਰ ਫਾਸਟ-ਟੈਗ ਲੰਘਣ ਵਾਲੇ ਵਾਹਨਾਂ ਤੋਂ ਟੋਲ ‘ਤੇ ਦੁੱਗਣੀ ਫੀਸ ਵਸੂਲੀ ਕੀਤੀ ਜਾਵੇਗੀ। ਦੱਸ ਦਈਏ ਕਿ ਨੈਸ਼ਨਲ ਹਾਈਵੇਅਜ਼ ਫੀਸ ਨਿਯਮ 2008 ਮੁਤਾਬਕ ਹਰ ਵਾਹਨ ਜਿਸ ‘ਤੇ ਫਾਸਟ ਟੈਗ ਲੱਗਿਆ ਹੁੰਦਾ ਸੀ ਉਸ ਲਈ ਇੱਕ ਵੱਖਰੀ ਲੇਨ ਹੋਣਾ ਜ਼ਰੂਰੀ ਹੁੰਦਾ ਸੀ। ਪਰ ਇਸ ਨਿਯਮ ‘ਚ ਬਦਲਾਅ ਤੋਂ ਬਾਅਦ ਟੋਲ ਕੈਸ਼ ਲੇਸ ਹੋ ਜਾਣਗੇ ਅਤੇ ਹਰ ਲੇਨ ਫਾਸਟ-ਟੈਗ ਕਰ ਦਿੱਤੀ ਜਾਵੇਗੀ। ਜਿਸ ਨਾਲ ਟੋਲ ‘ਤੇ ਹੋਣ ਵਾਲਿਆਂ ਵਾਰਦਾਤਾਂ ‘ਚ ਵੀ ਕਮੀ ਆਵੇਗੀ।