ਨਵੀਂ ਦਿੱਲੀ : ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਿਤਾ ਸਿੰਘ ਉੱਤੇ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਹੈ। ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਹੀ ਇੱਕ ਆਗੂ ਨੇ ਲਗਾਏ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਵਿਧਾਇਕਾ ਨੇ ਨੌਕਰੀ ਦਾ ਲਾਰਾ ਲਗਾ ਕੇ 9 ਲੱਖ ਰੁਪਏ ਲਏ ਹਨ। ਦੂਜੇ ਪਾਸੇ ਵਿਧਾਇਕਾ ਸਰਿਤਾ ਸਿੰਘ ਨੇ ਵੀ ਫਰਜੀਵਾੜੇ ਦੀ ਸ਼ਿਕਾਇਤ ਪਾਰਟੀ ਦੇ ਮੁਸਲਿਮ ਆਗੂ ਸ਼ਕੀਲ ਅਹਿਮਦ ਖ਼ਿਲਾਫ਼  ਦਿੱਤੀ ਹੈ।
ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸ਼ਕੀਲ ਨੇ ਆਖਿਆ ਕਿ ਤਿੰਨ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰ ਕੇ ਸਰਿਤਾ ਸਿੰਘ ਨੇ ਪੈਸੇ ਲਏ ਹਨ ਅਤੇ ਨੌਕਰੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਪੁਲਿਸ ਨੇ ਦੋਹਾਂ ਧਿਰਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂ ਪੀ ਦੀ ਰਾਏ-ਬਰੇਲੀ ਦੀ ਰਹਿਣ ਵਾਲੀ ਸਰਿਤਾ ਸਿੰਘ ਨੇ 2015 ਦੀਆਂ ਚੋਣਾਂ ਵਿੱਚ ਰੋਹਤਾਸ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ।

ਸਰਿਤਾ ਸਿੰਘ ਨੇ ਪਿਛਲੇ ਸਾਲ ਹੀ ਗੋਪਾਲ ਰਾਏ ਦੇ ਸਹਾਇਕ ਨਾਲ ਵਿਆਹ ਕਰਵਾਇਆ ਸੀ।ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਕਾਨੂੰਨੀ ਦਾਅ ਪੇਚ ਵਿੱਚ ਉਲਝੇ ਹੋਏ ਹਨ। ਪਰ ਤਾਜ਼ਾ ਮਾਮਲਾ ਇਸ ਕਰ ਕੇ ਗੰਭੀਰ ਹੈ ਕਿਉਂਕਿ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਆਗੂ ਨੇ ਹੀ ਲਗਾਏ ਹਨ।