ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ ਮੌਕੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਵੀ ਮੋਦੀ ਨੂੰ ਵਧਾਈ ਦਿੱਤੀ। ਇਸ ਦੌਰਾਨ ਅਨਿਲ ਅੰਬਾਨੀ ਨੇ ਮੋਦੀ ਬਾਰੇ ਇੱਕ ਖ਼ੁਲਾਸਾ ਵੀ ਕੀਤਾ। ਟਾਇਮਸ ਆਫ਼ ਇੰਡੀਆ ਵਿੱਚ ਛਪੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਅਨਿਲ ਅੰਬਾਨੀ ਨੇ ਆਪਣੇ ਪਿਤਾ ਧੀਰੂਭਾਈ ਅੰਬਾਨੀ ਨੂੰ ਯਾਦ ਕਰਦਿਆਂ ਕਿਹਾ,'ਮੇਰੇ ਪਿਤਾ ਨੇ 90 ਦੇ ਦਸ਼ਕ ਵਿੱਚ ਨਰੇਂਦਰ ਮੋਦੀ ਨੂੰ ਲੈ ਕੇ ਇੱਕ ਭਵਿੱਖਬਾਣੀ ਕੀਤੀ ਸੀ, ਜੋ ਸਹੀ ਸਾਬਤ ਹੋਈ ਹੈ।'
ਅਨਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਨਰੇਂਦਰ ਮੋਦੀ ਨੂੰ 2001 ਵਿੱਚ ਮੁੱਖਮੰਤਰੀ ਬਣਨ ਤੋਂ ਕਈ ਸਾਲ ਪਹਿਲਾਂ ਘਰ ਬੁਲਾਇਆ ਸੀ। ਇਸ ਮੁਲਾਕਾਤ ਤੋਂ ਬਾਅਦ ਰਿਲਾਇੰਸ ਦੇ ਸੰਸਥਾਪਕ ਨੇ ਕਿਹਾ ਸੀ ਕਿ ਇਹ ਇੱਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ।

ਅਨਿਲ ਨੇ ਦੱਸਿਆ ਕਿ ਉਸ ਵੇਲੇ ਪਾਪਾ ਧੀਰੂਭਾਈ ਨੇ ਮੋਦੀ ਨੂੰ ਲੈ ਕੇ ਕਿਹਾ ਸੀ,'ਮੋਦੀ ਲੰਬੀ ਰੇਸ ਦਾ ਘੋੜਾ ਹੈ। ਇੱਕ ਅਸਲੀ ਲੀਡਰ ਹੈ।'
ਅਨਿਲ ਨੇ ਕਿਹਾ,'ਮੇਰੇ ਪਿਤਾ ਹਮੇਸ਼ਾ ਦੀ ਤਰ੍ਹਾਂ ਸਾਧਾਰਨ, ਡਾਇਰੈਕਟ ਅਤੇ ਭਵਿੱਖ ਦਾ ਅਨੁਮਾਨ ਲਗਾ ਲੈਣ ਵਾਲੇ ਸਨ।' ਮੋਦੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਨੂੰ ਦੇਸ਼ ਦੇ ਇਤਿਹਾਸ ਦੀ ਮਹੱਤ ਪੂਰਨ ਘਟਨਾ ਦੱਸਦੇ ਹੋਣੇ ਅਨਿਲ ਅੰਬਾਨੀ ਨੇ ਲਿਖਿਆ,'ਆਪਣੀ ਗੱਲ ਦੇ ਸੱਚ ਸਾਬਤ ਹੋਣ 'ਤੇ ਪਾਪਾ ਸਵਰਗ ਵਿੱਚ ਮੁਸਕਰਾ ਰਹੇ ਹੋਣਗੇ।'