ਟੋਹਾਣਾ: ਹਰਿਆਣਾ ਵਿੱਚ ਸਥਾਨਕ ਅਮਰਪੁਰੀ ਨਾਗਾ ਸਾਧੂ ਬਾਬਾ ਦੀਆਂ ਲਗਪਗ 90 ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਕਥਿਤ ਬਾਬੇ ਨੇ ਤੰਤਰ ਵਿੱਦਿਆ ਨਾਲ ਦੁਖ਼ ਦੂਰ ਕਰਨ ਬਹਾਨੇ ਕਈ ਬੀਬੀਆਂ ਨਾਲ ਬਲਾਤਕਾਰ ਤੇ ਜਿਣਸੀ ਸੋਸ਼ਣ ਕੀਤਾ। ਬਲਾਤਕਾਰ ਦੌਰਾਨ ਬਾਬਾ ਖੁਦ ਹੀ ਔਰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਲੈਂਦਾ ਸੀ। ਦੱਸਿਆ ਜਾਂਦਾ ਹੈ ਕਿ ਬਾਬੇ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਵੇਲੇ ਕੁਝ ਮਹੀਨਿਆਂ ਦੀ ਜੇਲ੍ਹ ਬਾਅਦ ਬਾਬਾ ਛੁੱਟ ਗਿਆ ਸੀ।
ਹੁਣ ਬਾਬੇ ਖ਼ਿਲਾਫ਼ ਕੋਈ ਮਾਮਲਾ ਤਾਂ ਦਰਜ ਨਹੀਂ ਪਰ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਨਾਗਾ ਬਾਬਾ ਦੇ ਆਸ਼ਰਮ ’ਤੇ ਛਾਪਾ ਮਾਰਿਆ ਤੇ ਕੁਝ ਸਾਮਾਨ ਬਰਾਮਦ ਕੀਤਾ ਹੈ। ਇੱਥੇ ਹੀ ਬਾਬਾ ਬਾਲਕ ਨਾਥ ਦੇ ਮਹੰਤ ਬਾਬਾ ਅਮਰਪੁਰੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।
ਬਾਬੇ ਤੋਂ ਇਲਾਵਾ ਇੱਕ ਜਣੇ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ਹਿਰ ਵਿੱਚ ਬਾਬੇ ਦੀਆਂ ਕਰੀਬ 90 ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਬਾਬੇ ਦੇ ਆਸ਼ਰਮ ਵਿੱਚ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਪੁਲਿਸ ਨੇ ਬਾਬੇ ਦੀਆਂ ਅਸ਼ਲੀਲ ਵੀਡੀਓਜ਼ ਨੂੰ ਅੱਗੇ ਪ੍ਰਸਾਰਤ ਤਾਂ ਫਾਰਵਰਡ ਨਾ ਕਰਨ ਦੀ ਅਪੀਲ ਕੀਤੀ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਬਾਬੇ ਨੂੰ ਹਿਰਾਸਤ ਵਿੱਚ ਲੈ ਕਿ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਜੋਗਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬੇ ਕੋਲੋਂ ਮਿਲੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਬਾਬਾ ਨਾਲ ਕੋਈ ਹੋਰ ਵੀ ਸ਼ਾਮਲ ਹੈ ਜਾਂ ਨਹੀਂ, ਇਸ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ।
ਕਥਿਤ ਬਾਬਾ ਸਬੰਧੀ ਦੱਸਿਆ ਜਾਏ ਤਾਂ ਬਾਬਾ ਟੋਹਾਣਾ ਦੇ ਮੁੱਖ ਬਾਜ਼ਾਰ ਵਿੱਚ ਜਲੇਬੀਆਂ ਬਣਾਉਣ ਦੀ ਰੇਹੜੀ ਲਾਉਂਦਾ ਸੀ। ਉਸ ਦੀਆਂ ਜਲੇਬੀਆਂ ਬਹੁਤ ਮਕਬੂਲ ਹੋ ਗਈਆਂ। ਵਪਾਰ ਲਗਾਤਾਰ ਵਧਦਾ ਗਿਆ। ਇਸੇ ਦੌਰਾਨ ਉਸ ਨੇ ਆਪਣੇ ਜਲੇਬੀਆਂ ਦਾ ਵਪਾਰ ਛੱਡ ਕੇ ਜਾਦੂ-ਟੂਣਾ ਸ਼ੁਰੂ ਕਰ ਦਿੱਤਾ ਤੇ ਖ਼ੁਦ ਨੂੰ ਨਾਗਾ ਬਾਬਾ ਐਲਾਨ ਦਿੱਤਾ। ਇਸ ਪਿੱਛੋਂ ਉਸ ਕੋਲ ਲੋਕਾਂ ਦੀ ਭਾੜ ਲੱਗਣੀ ਸ਼ੁਰੂ ਹੋ ਗਈ ਤੇ ਉਸ ਨੇ ਸ਼ਹਿਰ ਵਿੱਚ ਮੰਦਿਰ ਵੀ ਬਣਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਬਾਬੇ ਕੋਲ ਜ਼ਿਆਦਾਤਰ ਬੀਬੀਆਂ ਹੀ ਆਉਂਦੀਆਂ ਸੀ।