ਨਵੀਂ ਦਿੱਲੀ: ਭਾਰਤੀ ਅਰਥ ਵਿਵਸਥਆ ਲਈ ਚੰਗੀ ਖਬਰ ਹੈ। ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਬਣਿਆ ਰਹੇਗਾ। ਏਡੀਬੀ ਨੇ ਕਿਹਾ ਕਿ 2018-19 ਤੇ 2019-20 ਵਿੱਚ ਚੀਨ ਨੂੰ ਪਿੱਛੇ ਛੱਡ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਬਣਿਆ ਰਹੇਗਾ।


ਏਡੀਬੀ ਮੁਤਾਬਕ ਭਾਰਤ ਦੀ ਵਿਕਾਸ ਦਰ 2018-19 ਵਿੱਚ 7.3 ਫੀਸਦੀ ਤੇ 2019-20 ਵਿੱਚ 7.6 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਭਾਰਤ ਚੀਨ ਨੂੰ ਪਿੱਛੇ ਛੱਡਦਿਆਂ ਸਭ ਤੋਂ ਤੇਜ਼ਬ ਨਾਲ ਅੱਗੇ ਵਧਣ ਵਾਲੀ ਅਰਥ ਵਿਵਸਥਾ ਬਣਿਆ ਰਹੇਗਾ। ਏਡੀਬੀ ਮੁਤਾਬਕ ਸਾਲ 2018 ਵਿੱਚ ਚੀਨ ਦੀ ਵਿਕਾਸ ਦਰ  6.6 ਫੀਸਦੀ ’ਤੇ ਰਹੇਗੀ ਜਦਕਿ ਭਾਰਤ ਦੀ ਵਿਕਾਸ ਦਰ 7.3 ਫੀਸਦੀ ਰਹੇਗੀ।

ਏਡੀਬੀ ਮੁਤਾਬਕ ਜਨਤਕ ਖਰਚਿਆਂ ਵਿਚ ਵਾਧਾ, ਸਮਰਥਾ ਦੀ ਬਿਹਤਰ ਵਰਤੋਂ ਤੇ ਭਾਰਤ ਵਿੱਚ ਨਿੱਜੀ ਨਿਵੇਸ਼ ਵਿਚ ਵਾਧਾ ਹੋਣ ਨਾਲ ਵਿਕਾਸ ਦਰ ਵਿਚ ਤੇਜ਼ੀ ਆਵੇਗੀ।

ਮੌਜੂਦਾ ਤੇ ਅਗਲੇ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦੇ ਅੰਦਾਜ਼ੇ ਨੂੰ ਧਿਆਨ ਵਿਚ ਰੱਖਦੇ ਹੋਏ, ADO ਵਿੱਚ ਕਿਹਾ ਗਿਆ ਹੈ ਕਿ 2018 ਵਿੱਚ ਚੀਨ ਦੀ ਵਿਕਾਸ ਦਰ ਘਟ ਕੇ 6.6 ਫੀਸਦੀ ਹੋ ਜਾਵੇਗੀ ਤੇ 2010 ਵਿੱਚ ਇਹ ਹੋਰ ਘਟ ਕੇ 6.4 ਫੀਸਦੀ ਰਹਿ ਜਾਏਗੀ। ਸਾਲ 2017 ਵਿੱਚ ਚੀਨ ਦੀ ਵਿਕਾਸ ਦਰ 6.9 ਫੀਸਦੀ ਸੀ। ਭਾਰਤ ਬਾਰੇ ਏਡੀਬੀ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਲਈ ਵਿਕਾਸ ਦਰ 7.3 ਫੀਸਦੀ ਰੱਖੀ ਗਈ ਹੈ। ਅਗਲੇ ਵਿੱਤ ਵਰ੍ਹੇ ਵਿੱਚ ਇਹ ਵਧ ਕੇ 7.6 ਫੀਸਦੀ ਹੋ ਜਾਵਏਗੀ।

ਏਡੀਬੀ ਨੇ ਕਿਹਾ ਕਿ ਦੱਖਣੀ ਏਸ਼ੀਆ ਵਿੱਚ ਭਾਰਤ ਦੀ ਅਰਥਵਿਵਸਥਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੈ। 2017-18 ਦੀ ਆਖਰੀ ਤਿਮਾਹੀ ਵਿੱਚ ਭਾਰਤ ਦੀ ਵਿਕਾਸ ਦਰ 7.7 ਫੀਸਦੀ ਰਹੀ ਜੋ 2016-17 ਦੀ ਪਹਿਲੀ ਤਿਮਾਹੀ ਦੇ ਬਾਅਦ ਸਭ ਤੋਂ ਵੱਧ ਹੈ। ਇਸ ਦੇ ਸਿੱਟੇ ਵਜੋਂ ਪੂਰੇ ਵਿੱਤੀ ਸਾਲ 2017-18 ਵਿੱਚ ਵਿਕਾਸ ਦਰ 6.7 ਪ੍ਰਤੀਸ਼ਤ ਰਹੀ ਹੈ। ਏਡੀਬੀ ਮੁਤਾਬਕ ਏਸ਼ੀਆ ਤੇ ਪ੍ਰਸ਼ਾਂਤ ਦੇ ਵਿਕਾਸਸ਼ੀਲ ਦੇਸ਼ਾਂ ਦਾ ਵਿਕਾਸ 2018 ਤੇ 2019 ਵਿੱਚ ਮਜ਼ਬੂਤ ​​ਰਹੇਗਾ। ਪਰ, ਅਮਰੀਕਾ ਦੇ ਕਾਰੋਬਾਰੀ ਹਿੱਸੇਦਾਰਾਂ ਨਾਲ ਤਣਾਅ ਵਧ ਰਿਹਾ ਹੈ।