ਫੌਜੀ ਸੁਰੱਖਿਆ ਹੇਠ ਤਿਰੰਗਾ ਫੜ੍ਹ ਰਵਾਨਾ ਹੋਏ ਅਮਰਨਾਥ ਯਾਤਰੀ
ਏਬੀਪੀ ਸਾਂਝਾ | 27 Jun 2018 10:22 AM (IST)
ਜੰਮੂ: ਸਖ਼ਤ ਸੁਰੱਖਿਆ ਹੇਠ ਅੱਜ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ ਤੋਂ ਅਮਰਨਾਥ ਯਾਤਰਾ ਲਈ ਪਹਿਲਾ ਜਥਾ ਰਵਾਨਾ ਹੋਇਆ। ਜੰਮੂ ਦੇ ਭਗਵਤੀ ਨਗਗ ਆਧਾਰ ਸ਼ਿਵਰ ਤੋਂ ਸ੍ਰੀ ਨਗਰ ਲਈ ਯਾਤਰੀਆਂ ਦਾ ਪਹਿਲਾ ਜਥਾ ਰਵਾਨਾ ਹੋਇਆ। ਇਹ ਜਥਆ ਕੱਲ੍ਹ ਬਾਬਾ ਬਰਫ਼ਾਨੀ ਦੀ ਗੁਫ਼ਾ ਵਿੱਚ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕਰੇਗਾ। ਅਮਰਨਾਥ ਯਾਤਰੀ ਪੱਥਰਬਾਜ਼ੀ ਤੇ ਅੱਤਵਾਦੀ ਘਟਨਾਵਾਂ ਦੇ ਡਰ ਹੇਠ ਭੋਲ਼ੇਨਾਥ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ। ਫੌਜ ਕਰੇਗੀ ਯਾਤਰੀਆਂ ਦੀ ਸੁਰੱਖਿਆ ਅਮਰਨਾਥ ਯਾਤਰੀ ਹੱਥਾਂ ’ਚ ਤਿਰੰਗਾ ਲੈ ਕੇ ਸ੍ਰੀਨਗਰ ਰਵਾਨਾ ਹੋਏ ਹਨ। ਕਸ਼ਮੀਰ ਵਿੱਚ ਤਣਾਅ ਕਾਰਨ ਇਸ ਸਾਲ ਅਮਰਨਾਥ ਯਾਤਰਾ ਵਿੱਚ ਸੁਰੱਖਿਆ ਬਲਾਂ ਦਾ ਤਾਇਨਾਤੀ ਵਧਾਉਣ ਦੇ ਨਾਲ-ਨਾਲ ਡਰੋਨ ਤੇ ਯਾਤਰੀਆਂ ਦੀ ਸੁਰੱਖਿਆ ਲਈ ਮੋਟਰ ਸਾਈਕਲ ਸਕਵਾਡ ਵੀ ਲਾਏ ਗਏ ਹਨ। ਮੋਟਰ ਸਾਈਕਲ ਸਕਵਾਡ ਵਿੱਚ ਆਧੁਨਿਕ ਉਪਕਰਨਾਂ ਨਾਲ ਲੈਸ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜੇ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਐਕਸ਼ਨ ਲੈਣਗੇ। ਸ਼ਰਧਾਲੂਆਂ ਨੇ ਕਿਹਾ ਕਿ ਉਹ ਸਭ ਬਹੁਤ ਖ਼ੁਸ਼ ਹਨ ਤੇ ਉਹ ਕਿਸੇ ਤੋਂ ਡਰਦੇ ਨਹੀਂ। ਉਨ੍ਹਾਂ ਕਿਹਾ ਕਿ ਜਦ ਫੌਜ ਉਨ੍ਹਾਂ ਦੀ ਸੁਰੱਖਿਆ ਕਰ ਰਹੀ ਹੈ ਤਾਂ ਡਰ ਕਿਸ ਗੱਲ ਦਾ ਹੋਏਗਾ? ਦੇਸ਼ਭਰ ਤੋਂ ਕਰੀਬ ਦੋ ਲੱਖ ਸ਼ਰਧਾਲੂਆਂ ਨੇ ਅਮਰਨਾਥ ਗੁਫ਼ਾ ਲਈ ਰਜਿਸਟਰੇਸ਼ਨ ਕਰਾਈ ਹੈ। ਸ਼ਰਧਾਲੂ ਕੱਲ੍ਹ ਪੈਦਲ ਗੁਫ਼ਾ ਮੰਦਰ ਲਈ ਰਵਾਨਾ ਹੋਣਗੇ। ਇਹ ਯਾਤਰਾ ਰੱਖੜੀ ਵਾਲੇ ਦਿਨ 26 ਅਗਸਤ ਨੂੰ ਸਮਾਪਤ ਹੋਏਗੀ। https://twitter.com/ANI/status/1011768600397602817