ਨਵੀਂ ਦਿੱਲੀਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਈ-ਕਾਮਰਸ ਵੈਬਸਾਇਟ ਐਮਾਜ਼ੋਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਟਵਿੱਟਰ 'ਤੇ ਸਿਰਸਾ ਨੇ ਕੁਝ ਤਸਵੀਰਾਂ ਪੋਸਟ ਕੀਤੀਆਂ ਜਿਸ 'ਚ ਬਾਥਰੂਮ ਦੇ ਗਲੀਚਿਆਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸੀ। ਸਿਰਸਾ ਨੇ ਟਵੀਟ 'ਚ ਕਿਹਾ ਕਿ ਐਮਜ਼ੋਨ ‘ਸਿੱਖ ਭਾਵਨਾਵਾਂ ਪ੍ਰਤੀ ਲਾਪਰਵਾਹੀ’ ਦਿਖਾ ਰਿਹਾ ਹੈ। ਸਿਰਸਾ ਨੇ ਐਮਜ਼ੋਨ ਨੂੰ ਇਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਵਿਆਪੀ ਮੁਆਫੀ ਮੰਗਣ ਲਈ ਕਿਹਾ ਹੈ।





ਇਸ ਤੋਂ ਪਹਿਲਾਂ 16 ਮਈ ਨੂੰ ਸਿਰਸਾ ਨੇ ਇਸੇ ਕਾਰਨ ਐਮਜ਼ੋਨ ਦੇ ਬਾਈਕਾਟ ਦਾ ਸਮਰਥਨ ਕੀਤਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਮਜ਼ੋਨ ਅਜਿਹੀਆਂ ਚੀਜ਼ਾਂ ਦੀ ਵਿਕਰੀ ਲਈ ਮੁਸੀਬਤ 'ਚ ਘਿਰਿਆ ਹੋਵੇ। ਇਸ ਤੋਂ ਪਹਿਲਾਂ 2016 'ਚ ਹਿੰਦੂ ਦੇਵਤਿਆਂ ਦੀ ਤਸਵੀਰ ਨਾਲ ਡੋਰਮੇਟ ਵੇਚਣ ਲਈ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ।

ਐਮਜ਼ੋਨ ਨੇ 16 ਮਈ ਨੂੰ ਟਵਿੱਟਰ 'ਤੇ ਬਰਦਸਤ ਵਿਰੋਧ ਤੋਂ ਬਾਅਦ ਆਪਣੀ ਸਾਈਟ ਤੋਂ ਕਈ ਚੀਜ਼ਾਂ ਨੂੰ ਹੱਟਾ ਦਿੱਤਾ ਸੀ। ਇਨ੍ਹਾਂ ਹੀ ਕੰਪਨੀ ਭਾਰਤੀ ਰਾਸ਼ਟਰੀ ਝੰਡੇ ਦੇ ਪ੍ਰਿੰਟ ਦੇ ਨਾਲ ਡੋਰਮੇਟ ਅਤੇ ਬੂਟ ਵੇਚਦੇ ਵੀ ਵਿਵਾਦਾਂ 'ਚ ਆਇਆ ਸੀ