ਪੈਟ੍ਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਕਾਰਨ ਵਿਰੋਧੀ ਧਿਰ ਦੀਆਂ ਆਲੋਚਨਾਵਾਂ ਦੇ ਚਲਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਸਰਕਾਰ ਇਸ ਵਿਸ਼ੇ ਪ੍ਰਤੀ ਗੰਭੀਰ ਹੈ ਤੇ ਆਉਂਦੇ 2-4 ਦਿਨਾਂ 'ਚ ਇਸਦਾ ਕੋਈ ਹੱਲ ਕੱਢਿਆ ਜਾਵੇਗਾ।

 

ਅਮਿਤ ਸ਼ਾਹ ਨੇ ਕਿਹਾ ਕਿ ਕੱਲ੍ਹ ਪੈਟਰੋਲੀਐਮ ਮੰਤਰੀ ਦੀ ਸਾਰੀਆਂ ਤੇਲ ਕੰਪਨੀਆਂ ਨਾਲ ਬੈਠਕ ਹੋ ਰਹੀ ਹੈ ਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੇ ਉੱਚ ਪੱਧਰੀ ਚਰਚਾ ਕੀਤੀ ਜਾਵੇਗੀ।

https://twitter.com/ANI/status/998895331923320832

ਜਿੱਥੇ ਪੈਟ੍ਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਲਈ ਸਰਕਾਰ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਤੇਲ ਕੰਪਨੀਆਂ ਨੂੰ ਵੀ ਇਸ ਮਾਮਲੇ 'ਚ ਸਫਾਈ ਦੇਣੀ ਪੈ ਰਹੀ ਹੈ।

ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪ੍ਰੈਸ ਕਾਨਫਰੰਸ 'ਚ ਚੇਅਰਮੈਨ ਸੰਜੀਵ ਸਿੰਘ ਨੇ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਤੇਲ ਕੰਪਨੀਆਂ ਖੁਦ ਤੈਅ ਕਰਦੀਆਂ ਹਨ।

ਹਾਲਾਕਿ ਉਨ੍ਹਾਂ ਇਹ ਵੀ ਮੰਨਿਆ ਕਿ ਸਾਰੇ ਪੈਟਰੋਲੀਅਮ ਪਦਾਰਥ ਜੀਐਸਟੀ ਦੇ ਅੰਤਰਗਤ ਆਉਣੇ ਚਾਹੀਦੇ ਹਨ।