ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੁੰਡੇ ਜੈ ਅਮਿਤਭਾਈ ਸ਼ਾਹ ਦੀ ਕੰਪਨੀ ਦੇ ਟਰਨਓਵਰ 'ਚ ਵੱਡੇ ਉਛਾਲ ਨੂੰ ਲੈ ਕੇ ਕਾਂਗਰਸ ਨੇ ਅਮਿਤ ਸ਼ਾਹ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਹਮਲਾ ਕੀਤਾ। ਕਾਂਗਰਸੀ ਨੇਤਾ ਕਪਿਲ ਸਿਬਲ ਦਾ ਕਹਿਣਾ ਹੈ ਕਿ 2014 'ਚ ਸਰਕਾਰ ਬਦਲਣ ਨਾਲ ਅਮਿਤ ਸ਼ਾਹ ਦੀ ਪੁੱਤਰ ਦੀ ਕਿਸਮਤ ਬਦਲ ਗਈ। ਸਿੱਬਲ ਨੇ ਇਲਜ਼ਾਮ ਲਾਇਆ ਕਿ ਅਮਿਤਭਾਈ ਸ਼ਾਹ ਦੀ ਕੰਪਨੀ ਟੇਮਪਲ ਇੰਟਰਪ੍ਰਾਈਜਜ਼ ਮਾਰਚ 2013 'ਚ ਘਾਟੇ 'ਚ ਸੀ ਤੇ 2014-15 'ਚ ਮੁਨਾਫ਼ੇ 'ਤੇ ਆ ਗਈ। ਇੱਕ ਸਾਲ 'ਚ ਕੰਪਨੀ ਦੇ ਟਰਨਓਵਰ 'ਚ 16,000 ਗੁਣਾ ਵਾਧਾ ਰਿਹਾ। ਸਿੱਬਲ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਕੰਪਨੀ ਨੂੰ ਲੋਨ ਮਿਲਣ ਲੱਗੇ। ਰਾਜੀਵ ਖਾਂਡੇਲਵਾਲ ਨਾਮਕ ਸਖ਼ਸ਼ ਨੇ ਆਪਣੀ ਫਾਈਨੈਸ਼ੀਅਲ ਕੰਪਨੀ ਤੋਂ ਟੈਂਪਲ ਇੰਟਰਪ੍ਰਾਈਜਜ਼ ਨੂੰ 15.78 ਕਰੋੜ ਦਾ ਲੋਨ ਦਿੱਤਾ। ਇਸ ਦੇ ਨਾਲ ਹੀ ਸਿੱਬਲ ਦਾ ਕਹਿਣਾ ਹੈ ਕਿ ਅਕਤੂਬਰ 2016 'ਚ ਕਪਨੀ ਬੰਦ ਹੋ ਗਈ ਹੈ ਤੇ ਇਸ ਦੇ ਬੰਦ ਕਰਨ ਦਾ ਕਾਰਨ ਘਾਟੇ ਦੀ ਵਜ੍ਹਾ ਦੱਸੀ ਗਈ ਸੀ। ਕਪਿਲ ਸਿੱਬਲ ਨੇ ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਪੁੱਤਰ ਦੀ ਦੂਜੀ ਕੰਪਨੀ ਕੁਸੁਮ ਫਿਨਸਰਵ ਨੂੰ ਲੈ ਕੇ ਵੀ ਗੰਭੀਰ ਦੋਸ਼ ਲਾਏ। ਇਸ ਕੰਪਨੀ 'ਚ ਜੈ ਅਮਿਤਭਾਈ ਸ਼ਾਹ ਦਾ ਸ਼ੇਅਰ 60 ਫੀਸਦੀ ਹੈ। ਇਸ ਕੰਪਨੀ ਨੂੰ ਵੀ ਰਾਜੇਸ਼ ਖੰਡੇਲਵਾਲ ਲੈ ਦਿੱਤੇ ਹਨ।