ਸਾਬਕਾ ਗਵਰਨਰ ਰਘੁਰਾਮ ਰਾਜਨ ਨੂੰ ਮਿਲ ਸਕਦਾ ਨੋਬਲ
ਏਬੀਪੀ ਸਾਂਝਾ | 08 Oct 2017 02:58 PM (IST)
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਨਾਂ ਇਸ ਸਾਲ ਦੇ ਅਰਥਸ਼ਾਸਤਰ ਦੇ ਨੋਬਲ ਦਾਅਵੇਦਾਰਾਂ 'ਚ ਹੈ। ਵਾਲ ਸਟਰੀਟ ਜਨਰਲ 'ਚ ਛਪੀ ਰਿਪੋਰਟ 'ਤੇ ਭਰੋਸਾ ਕਰੀਏ ਤਾਂ ਕਲੇਰੀਵੇਟ ਐਨਾਲਿਟਿਕਸ ਵੱਲੋਂ ਤਿਆਰ ਸੰਭਾਵਤ 6 ਨਾਵਾਂ 'ਚ ਰਾਜਨ ਦਾ ਵੀ ਨਾਂ ਸ਼ਾਮਲ ਹੈ। ਇਸ ਲਿਸਟ 'ਚ ਨਾਂ ਆਉਣ ਦਾ ਇਹ ਮਤਲਬ ਵੀ ਨਹੀਂ ਕਿ ਰਾਜਨ ਸਭ ਤੋਂ ਅੱਗੇ ਹਨ ਪਰ ਉਮੀਦ ਹੈ ਕਿ ਉਨ੍ਹਾਂ ਨੂੰ ਵੀ ਇਕੋਨੋਮੀ ਦਾ ਨੋਬਲ ਮਿਲ ਸਕਦਾ ਹੈ। ਕਲੇਰੀਵੇਟ ਐਨਾਲਿਟਿਕਸ ਨੋਬਲ ਪ੍ਰਾਈਜ਼ ਜਿੱਤਣ ਦੇ 12 ਦਾਅਵੇਦਾਰਾਂ ਦੀ ਲਿਸਟ ਰਿਸਰਚ ਕਰਕੇ ਬਣਾਉਂਦੀ ਹੈ। ਇਸ ਫਰਮ ਮੁਤਾਬਕ ਰਾਜਨ ਕਾਰਪੋਰੇਟ ਫਾਇਨਾਂਸ ਦੇ ਫੈਸਲਿਆਂ ਨੂੰ ਦੁਨੀਆ ਸਾਹਮਣੇ ਰੱਖਣ ਲਈ ਇਸ ਇਨਾਮ ਦੇ ਦਾਅਵੇਦਾਰ ਹੋ ਸਕਦੇ ਹਨ। ਰਾਜਨ ਤਿੰਨ ਸਾਲ ਤੱਕ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹੇ। ਰਾਜਨ ਇਸ ਵੇਲੇ ਸ਼ਿਕਾਗੋ ਯੂਨੀਵਰਸਿਟੀ 'ਚ ਬੂਥ ਸਕੂਲ ਆਫ ਬਿਜਨੈਸ 'ਚ ਪ੍ਰੋਫੈਸਰ ਹਨ। ਅਰਥਸ਼ਾਸਤਰ ਦੇ ਨੋਬਲ ਦੇ ਜੇਤੂ ਦੇ ਨਾਂ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।