ਦੁੱਧ ਦੇ ਵਧੇ ਭਾਅ
ਏਬੀਪੀ ਸਾਂਝਾ | 08 Oct 2017 12:38 PM (IST)
ਨਵੀਂ ਦਿੱਲੀ: ਪ੍ਰਸਿੱਧ ਕੰਪਨੀ ਮਦਰ ਡੇਅਰੀ ਨੇ ਦਿੱਲੀ ਐਨਸੀਆਰ 'ਚ ਖੁੱਲ੍ਹੀ ਵਿਕਰੀ ਵਾਲੇ ਦੁੱਧ (ਟੋਕਨ ਮਿਲਕ) ਦੇ ਭਾਅ ਦੋ ਰੁਪਏ ਵਧਾ ਦਿੱਤੇ ਹਨ। ਕੰਪਨੀ ਨੇ ਪੈਕਟ ਵਾਲੇ ਦੁੱਧ ਦੀ ਕੀਮਤ 'ਚ ਕੋੲ ਬਦਲਾਅ ਨਹੀਂ ਕੀਤਾ। ਕੰਪਨੀ ਅਨੁਸਾਰ ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ। ਕੀਮਤਾਂ 'ਚ ਵਾਧੇ ਤੋਂ ਬਾਅਦ ਦੁੱਧ 38 ਰੁਪਏ ਤੋਂ ਵੱਧ ਕੇ 40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮਦਰ ਡੇਅਰੀ ਦਿੱਲੀ ਐਨਸੀਆਰ 'ਚ ਹਰ ਰੋਜ਼ 30 ਲੱਖ ਲੀਟਰ ਦੁੱਧ ਦੀ ਵਿਕਰੀ ਕਰਦੀ ਹੈ। ਇਸ 'ਚ 20 ਫੀਸਦੀ ਹਿੱਸਾ ਟੋਕਨ ਵਾਲੇ ਦੁੱਧ ਦਾ ਹੁੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਕੱਚੇ ਦੁੱਧ ਦੀ ਲਾਗਤ ਤਿੰਨ ਤੋਂ ਸਾਢੇ ਤਿੰਨ ਰੁਪਏ ਤੱਕ ਵੱਧ ਜਾਣ ਦੀ ਵਜ੍ਹਾ ਨਾਲ ਰੇਟ ਵਧਾਉਣੇ ਪਏ ਹਨ।