ਨਵੀਂ ਦਿੱਲੀ: ਪੈਟਰੋਲ ਡੀਜ਼ਲ ਉਪਭੋਗਤਾਵਾਂ ਲਈ ਬੁਰੀ ਖ਼ਬਰ ਹੈ। ਕਿਉਂ ਕਿ 13 ਅਕਤੂਬਰ ਨੂੰ ਦੇਸ਼ ਭਰ ਦੇ 54 ਹਜ਼ਾਰ ਪੈਟਰੋਲ ਪੰਪਾਂ 'ਤੇ ਪੈਟਰੋਲ ਤੇ ਡੀਜ਼ਲ ਨਹੀਂ ਵਿਕੇਗਾ। ਇਹ ਫੈਸਲਾ ਯੂਨਾਈਟਡ ਪੈਟਰੋਲੀਅਮ ਫ੍ਰੰਟ ਦੀ ਮੁੰਬਈ ਵਿਖੇ ਹੋਈ ਬੈਠਕ 'ਚ ਲਿਆ ਗਿਆ। ਮੀਟਿੰਗ 'ਚ ਫਰੰਟ ਦੀ ਪਬਲਿਕ ਸੈਕਟਰ ਤੇਲ ਮਾਰਕਿਟਿੰਗ ਕੰਪਨੀਆਂ ਸਾਹਮਣੇ ਲੰਬੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਦਾ ਮੁੱਦਾ ਗਰਮਾਇਆ। ਇਸ ਕਾਰਨ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਅਜਿਹਾ ਫੈਸਲਾ ਕੀਤਾ ਗਿਆ ਹੈ।


ਬੈਠਕ 'ਚ ਯੂਨਾਈਟਡ ਪੈਟਰੋਲੀਅਮ ਫਰੰਟ ਦੇ ਮੈਂਬਰਾਂ ਨੇ ਕਿਹਾ ਕਿ ਹਰ ਰੋਜ਼ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਫੇਰਬਦਲ ਨਾਲ ਨਾ ਤਾਂ ਗਾਹਕਾਂ ਨੂੰ ਲਾਭ ਮਿਲ ਰਿਹਾ ਹੈ ਤੇ ਨਾ ਹੀ ਡੀਲਰਾਂ ਨੂੰ। ਇਸ ਲਈ ਅਜਿਹੀ ਯੋਜਨਾ ਨਿਰਧਾਰਿਤ ਹੋਣੀ ਚਾਹੀਦੀ ਹੈ ਜਿਸ ਨਾਲ ਸਭ ਦਾ ਲਾਭ ਹੋਵੇ।