ਨਵੀਂ ਦਿੱਲੀ: ਚੀਨ ਦਾ ਕਹਿਣਾ ਹੈ ਕਿ ਭਾਰਤ ਨਾਲ ਚੰਗਾ ਤੇ ਟਿਕਾਊ ਰਿਸ਼ਤਾ ਦੋਵਾਂ ਮੁਲਕਾ ਦੇ ਫਾਇਦੇ 'ਚ ਹੈ। ਉਸ ਨੇ ਦੋ ਮੋਰਚਿਆਂ 'ਤੇ ਲੜਾਈ ਸਬੰਧੀ ਭਾਰਤੀ ਏਅਰਫੋਰਸ ਚੀਫ ਦੀ ਗੱਲ ਨੂੰ ਕੋਈ ਖਾਸ ਤਵੱਜੋ ਨਹੀਂ ਦਿੱਤੀ। ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਤੇ ਭਾਰਤ ਇੱਕ-ਦੂਜੇ ਲਈ ਬਹੁਤ ਖਾਸ ਗੁਆਂਢੀ ਹਨ। ਉਹ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ ਤੇ ਉੱਭਰਦੇ ਬਾਜ਼ਾਰ ਹਨ।


ਮੰਤਰਾਲੇ ਨੇ ਕਿਹਾ ਕਿ ਚੀਨ-ਭਾਰਤ ਵਿੱਚ ਚੰਗਾ ਤੇ ਟਿਕਾਊ ਸਬੰਧ ਦੋਵਾਂ ਮੁਲਕਾਂ ਦੇ ਫਾਇਦੇ ਦੀ ਗੱਲ ਹੈ। ਖੇਤਰੀ ਤੇ ਕੌਮਾਂਤਰੀ ਭਾਈਚਾਰੇ ਦੀ ਵੀ ਇਹੀ ਉਮੀਦ ਹੈ। ਪਾਕਿਸਤਾਨ ਵਿੱਚ ਅੱਤਵਾਦੀਆਂ 'ਤੇ ਕਾਰਵਾਈ ਕਰਨ ਦੇ ਲਗਾਤਾਰ ਵਧਦੇ ਅਮਰੀਕੀ ਦਬਾਅ ਵਿਚਾਲੇ ਚੀਨ ਨੇ ਆਪਣੇ ਸਦਾਬਹਾਰ ਸਾਥੀ ਦੇਸ਼ ਦਾ ਪੱਖ ਲੈਂਦੇ ਹੋਏ ਕਿਹਾ ਕਿ ਅਮਰੀਕਾ ਨੂੰ ਅੱਤਵਾਦ ਖਿਲਾਫ ਲੜਾਈ 'ਚ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਨੂੰ ਮੰਨਨਾ ਚਾਹੀਦਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਖਿਲਾਫ ਲੜਾਈ 'ਚ ਸਭ ਤੋਂ ਅੱਗੇ ਹੈ। ਹਾਲ ਹੀ 'ਚ ਅਮਰੀਕਾ ਨੇ ਕਿਹਾ ਸੀ ਕਿ ਪਾਕਿ ਖੁਫੀਆ ਏਜੰਸੀ ਆਈਐਸਆਈ ਦੇ ਅੱਤਵਾਦੀਆਂ ਨਾਲ ਸਬੰਧ ਹਨ।