ਭਾਰਤੀ ਹਵਾਈ ਫੌਜ ਜੰਗ ਲਈ ਤਿਆਰ-ਬਰ-ਤਿਆਰ
ਏਬੀਪੀ ਸਾਂਝਾ | 08 Oct 2017 01:29 PM (IST)
ਹਿੰਡਨ: ਭਾਰਤੀ ਹਵਾਈ ਫੌਜ ਛੋਟੀ ਜਿਹੀ ਅਵਾਜ਼ 'ਤੇ ਵੀ ਲੜਾਈ ਲਈ ਤਿਆਰ ਹੈ। ਇਹ ਗੱਲ ਐਤਵਾਰ ਨੂੰ ਇੰਡੀਅਨ ਏਅਰਫੋਰਸ ਦੇ ਚੀਫ ਮਾਰਸ਼ਲ ਬੀਐਸ ਧਨੋਆ ਨੇ ਆਖੀ। ਉਹ ਹਿੰਡਨ ਏਅਰਬੇਸ 'ਤੇ ਏਅਰਫੋਰਸ ਡੇਅ ਪਰੇਡ 'ਚ ਗੱਲ ਕਰ ਰਹੇ ਸਨ। ਏਅਰਫੋਰਸ ਚੀਫ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ 'ਚ ਸ਼ਹੀਦ ਹੋਏ ਏਅਰਫੋਰਸ ਦੇ 7 ਜਵਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਜੰਗੀ ਜਹਾਜ਼ਾਂ 'ਤੇ ਮੁੱਦੇ 'ਤੇ ਏਅਰਫੋਰਸ ਚੀਫ ਨੇ ਕਿਹਾ ਕਿ ਮੇਕ ਇਨ ਇੰਡੀਆ ਪ੍ਰੋਜੈਕਟ (120 ਸਿੰਗਲ ਇੰਜਨ ਜੈਟ) ਨੂੰ ਅੱਗੇ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਏਅਰਫੋਰਸ ਹੌਲੀ-ਹੌਲੀ ਨੈੱਟਵਰਕ ਅਧਾਰਤ ਜੰਗ ਤੱਕ ਪੁੱਜ ਰਿਹਾ ਹੈ। ਅਸੀਂ ਪ੍ਰੈਕਟਿਸ ਲਈ ਇਹ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਫੌਜ ਰਣਨੀਤਕ ਤਾਕਤਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਅਸੀਂ ਏਅਰਫੋਰਸ ਨੂੰ ਅੱਗੇ ਲਿਜਾਉਣ ਲਈ ਪੂਰਾ ਕੰਮ ਕਰ ਰਹੇ ਹਾਂ। ਧਨੋਆ ਨੇ ਕਿਹਾ ਕਿ ਪਿਛਲੇ ਸਾਲ ਜਨਵਰੀ 'ਚ ਪਠਾਨਕੋਟ 'ਤੇ ਭਾਰਤੀ ਏਅਰਫੋਰਸ ਬੇਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸਾਰੇ ਏਅਰਬੇਸਾਂ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਪਿਛਲੇ ਸਾਲ ਜਨਵਰੀ 'ਚ ਅੱਤਵਾਦੀਆਂ ਨੇ ਬਾਰਡਰ ਟੱਪ ਕੇ ਹਮਲਾ ਕੀਤਾ ਸੀ। ਇਸ ਹਮਲੇ 'ਚ 7 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ ਜਦਕਿ ਚਾਰ ਅੱਤਵਾਦੀਆਂ ਨੂੰ ਫੌਜ ਨੇ ਢੇਰ ਕਰ ਦਿੱਤਾ ਸੀ।