ਨਵੀਂ ਦਿੱਲੀ: ਧਾਰਾ 370 ਮਨਸੂਖ਼ ਕਰਨ ਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿੱਚ ਵੰਡਣ 'ਤੇ ਲੋਕ ਸਭਾ ਵਿੱਚ ਅੱਜ ਬਹਿਸ ਜਾਰੀ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਇਸ ਲਈ ਜਾਨ ਵੀ ਵਾਰ ਦਿਆਂਗੇ।

ਸ਼ਾਹ ਨੇ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜਦ ਵੀ ਉਹ ਕਸ਼ਮੀਰ ਦੀ ਗੱਲ ਕਰਦੇ ਹਨ ਤਾਂ ਉਸ ਦਾ ਮਤਲਬ ਪੀਓਕੇ ਵੀ ਹੈ। ਕੀ ਤੁਸੀਂ PoK ਨੂੰ ਕਸ਼ਮੀਰ ਦਾ ਹਿੱਸਾ ਨਹੀਂ ਮੰਨਦੇ। ਅਸੀਂ ਕਸ਼ਮੀਰ ਲਈ ਜਾਨ ਵੀ ਦੇ ਦਿਆਂਗੇ।

ਗ੍ਰਹਿ ਮੰਤਰੀ ਨੇ ਕਾਂਗਰਸ 'ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਿਹਾ ਕਿ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਹੈ ਅਤੇ ਉਸ ਦੀ ਇਜਾਜ਼ਤ ਬਗ਼ੈਰ ਅਸੀਂ ਬਿਲ ਲਿਆਂਦੇ ਹਾਂ, ਕਾਂਗਰਸ ਆਪਣਾ ਸਟੈਂਡ ਸਾਫ ਕਰੇ।

ਦਰਅਸਲ, ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਆਰਟੀਕਲ 370 ਬਾਰੇ ਸਵਾਲ ਪੁੱਛਿਆ ਤਾਂ ਸ਼ਾਹ ਹਰਖ ਵਿੱਚ ਆ ਗਏ। ਉਨ੍ਹਾਂ ਕਿਹਾ ਸੀ 1948 ਤੋਂ ਜੰਮੂ ਕਸ਼ਮੀਰ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੋ ਰਹੀ ਹੈ ਤਾਂ ਇਹ ਮਾਮਲਾ ਅੰਦਰੂਨੀ ਕਿਵੇਂ ਹੋ ਗਿਆ।