ਨਵੀਂ ਦਿੱਲੀ: ਮਹਿਲਾ ਜਨਧਨ ਖਾਤਾਧਾਰਕਾਂ ਨੂੰ ਸੋਮਵਾਰ ਤੋਂ 500 ਰੁਪਏ ਦੀ ਦੂਜੀ ਕਿਸ਼ਤ ਮਿਲਣੀ ਸ਼ੁਰੂ ਹੋਵੇਗੀ। ਕੋਵਿਡ-19 ਦੇ ਸੰਕਟ ਦੌਰਾਨ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਤਿੰਨ ਮਹੀਨੇ ਤਕ ਮਹਿਲਾ ਜਨਧਨ ਖਾਤਾਧਾਰਕਾਂ ਦੇ ਖਾਤੇ ਹਰ ਮਹੀਨੇ 500 ਰੁਪਏ ਭੇਜਣ ਦਾ ਐਲਾਨ ਕੀਤਾ ਸੀ। ਬੈਂਕਾਂ 'ਚ ਭੀੜ ਨਾ ਹੋਵੇ ਇਸ ਲਈ ਸਮਾਂ ਸਾਰਣੀ ਬਣਾਈ ਗਈ ਹੈ ਜਿਸ ਤਹਿਤ ਬੈਂਕ ਅਕਾਊਂਟ ਦੇ ਆਖਰੀ ਅੰਕ ਦੇ ਆਧਾਰ 'ਤੇ ਮਹਿਲਾ ਜਨਧਨ ਖਾਤਾਧਾਰਕ ਬੈਂਕਾਂ ਤੋਂ ਪੈਸੇ ਕਢਾਏ ਜਾ ਸਕਦੇ ਹਨ।
ਸਮਾਂ ਸਾਰਣੀ ਮੁਤਾਬਕ ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਸਿਫ਼ਰ ਜਾਂ ਇਕ ਹੈ ਉਹ ਚਾਰ ਮਈ ਨੂੰ ਦੂਜੀ ਕਿਸ਼ਤ ਕਢਾ ਸਕਦੀਆਂ ਹਨ। ਜਿਨ੍ਹਾਂ ਮਹਿਲਾਵਾਂ ਦੇ ਖਾਤੇ ਦੇ ਅੰਤ 'ਚ ਦੋ ਜਾਂ ਤਿੰਨ ਅੰਕ ਆਉਂਦੇ ਹਨ ਉਹ ਪੰਜ ਮਈ ਨੂੰ ਪੈਸੇ ਕਢਵਾ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦੇ ਖਾਤੇ ਦਾ ਆਖਰੀ ਅੰਕ ਚਾਰ ਜਾਂ ਪੰਜ ਹੈ ਉਨ੍ਹਾਂ ਲਈ ਛੇ ਮਈ ਰੱਖੀ ਗਈ ਹੈ। ਜਿਨ੍ਹਾਂ ਦੇ ਖਾਤੇ ਦਾ ਆਖਰੀ ਅੰਕ ਛੇ ਤੇ ਸੱਤ ਹੈ, ਉਹ ਅੱਠ ਮਈ ਨੂੰ ਦੂਜੀ ਕਿਸ਼ਤ ਕਢਵਾ ਸਕਣਗੇ। ਇਸੇ ਤਰ੍ਹਾਂ ਜਿੰਨ੍ਹਾਂ ਲੋਕਾਂ ਦੇ ਅਕਾਊਂਟ ਦਾ ਆਖਰੀ ਅੰਕ ਅੱਠ ਜਾਂ ਨੌਂ ਹੈ, ਉਹ 11 ਮਈ ਨੂੰ ਦੂਜੀ ਕਿਸ਼ਤ ਲੈ ਸਕਣਗੇ।
ਹਾਲਾਂਕਿ ਪਾਂਡਾ ਨੇ ਸਪਸ਼ਟ ਕੀਤਾ ਹੈ ਕਿ ਐਮਰਜੈਂਸੀ 'ਚ ਪੈਸੇ ਦੀ ਨਿਕਾਸੀ ਤਤਕਾਲ ਕੀਤੀ ਜਾ ਸਕਦੀ ਹੈ। ਉੱਥੇ ਹੀ 11 ਮਈ ਤੋਂ ਬਾਅਦ ਵੀ ਮਹਿਲਾ ਜਨਧਨ ਖਾਤਾਧਾਰਕ ਆਪਣੀ ਸੁਵਿਧਾ ਦੇ ਹਿਸਾਬ ਨਾਲ ਪੈਸੇ ਕਢਵਾ ਸਕਦੇ ਹਨ।
