ਅੰਮ੍ਰਿਤਸਰ: ਬੀਤੇ ਦਿਨ ਸਥਾਨਕ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਧਮਾਕੇ ਸਬੰਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਰੀਬ ਢਾਈ ਵਜੇ ਘਟਨਾ ਸਥਾਨ ਦਾ ਦੌਰਾ ਕਰਨਗੇ ਤੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ISI ਸਮਰਥਿਤ ਅੱਤਵਾਦੀ ਸਮੂਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਹੈ। ਅੱਜ ਐਨਆਈਏ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਟੀਮ ਨੇ ਕਰੀਬ ਅੱਧਾ ਘੰਟਾ ਘਟਨਾ ਸਥਾਨ ਦੀ ਜਾਂਚ ਕੀਤੀ ਸੀ। ਹਾਲਾਂਕਿ ਟੀਮ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਨਹੀਂ ਕੀਤਾ।


ਇਹ ਵੀ ਪੜ੍ਹੋ- ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਬੇਨਕਾਬ ਕਰਦੀਆਂ ਦੇਖੋ Exclusive ਤਸਵੀਰਾਂ

ਹਾਈ ਅਲਰਟ ਜਾਰੀ

ਇਸ ਹਮਲੇ ਬਾਅਦ ਪੰਜਾਬ ਤੇ ਗੁਆਂਢੀ ਸੂਬਿਆਂ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਮੌਜੂਦ ਸੰਤ ਨਿਰੰਕਾਰੀ ਭਵਨ ਦੇ ਹੈਡ ਕਵਾਰਟਰ ਦੀ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉੱਧਰ 24 ਤੋਂ 26 ਨਵੰਬਰ ਤਕ ਹਰਿਆਣਾ ਦੇ ਕਸਮਾਲਖਾ ਵਿੱਚ ਨਿਰੰਕਾਰੀ ਦੀ 71ਵਾਂ ਸਾਲਾਨਾ ਸੰਤ ਸਮਾਗਮ ਹੋਣ ਵਾਲਾ ਹੈ। ਅੰਮ੍ਰਿਤਸਰ ਹਮਲੇ ਬਾਅਦ ਇੱਥੇ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਨਿਰੰਕਾਰੀ ਡੇਰੇ 'ਚ ਗ੍ਰਨੇਡ ਹਮਲੇ ਮਗਰੋਂ ਕੈਪਟਨ ਦਾ ਐਕਸ਼ਨ

ਕਿਸ ’ਤੇ ਸ਼ੱਕ

ਇਸ ਸਬੰਧੀ ਹਾਲੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਸ਼ੱਕ ਸਿੱਧਾ ਅੱਤਵਾਦੀਆਂ ਤੇ ਵਿਦੇਸ਼ੀ ਕੱਟਰਪੰਥੀਆਂ ਵੱਲ ਹੀ ਜਾ ਰਿਹਾ ਹੈ। ਪਹਿਲਾ ਸ਼ੱਕ ਅਲ ਕਾਇਦਾ ਦੇ ਕਮਾਂਡਰ ਜਾਕਰ ਮੂਸਾ ’ਤੇ ਜਾਂਦਾ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਵੇਖਿਆ ਗਿਆ ਸੀ। ਪੁਲਿਸ ਨੇ ਉਸ ਦਾ ਪੋਸਟਰ ਵੀ ਜਾਰੀ ਕੀਤਾ ਸੀ। ਉਸ ਤੋਂ ਬਾਅਦ ਕੱਟਰਪੰਥੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਤੀਜਾ ਸ਼ੱਕ ਪਾਕਿਸਤਾਨੀ ਖੂਫੀਆ ਏਜੰਸੀ ISI ’ਤੇ ਜਾ ਰਿਹਾ ਹੈ। ਖੂਫੀਆ ਰਿਪੋਰਟ ਸੀ ਕਿ ਪੰਜਾਬ ਵਿੱਚ ਜੈਸ਼ ਏ ਦੇ 7 ਅੱਤਵਾਦੀ ਲੁਕੇ ਹੋਏ ਜੋ ਵੱਡੇ ਹਮਲੇ ਦੀ ਫਿਰਾਕ ਵਿੱਚ ਹਨ।

ਇਹ ਵੀ ਪੜ੍ਹੋ- ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਲਈ ਕੈਪਟਨ ਜ਼ਿੰਮੇਵਾਰ: ਸੁਖਬੀਰ ਬਾਦਲ