Himachal news: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਬੈਰਾਗੜ੍ਹ ਵਿੱਚ ਭਿਆਨਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਸਵੇਰੇ ਸਾਢੇ ਨੌ ਵਜੇ ਦੇ ਕਰੀਬ ਵਾਪਰਿਆ ਹੈ।


ਦੱਸ ਦਈਏ ਕਿ ਜਦੋਂ ਪੁਲਿਸ ਦੇ ਜਵਾਨਾਂ ਦੀ ਗੱਡੀ ਤੀਸਾ ਦੇ ਬੈਰਾਗੜ੍ਹ ਮਾਰਗ ‘ਤੇ ਜਾ ਰਹੀ ਸੀ, ਉਸ ਵੇਲੇ ਪੁਲਿਸ ਦੇ ਜਵਾਨਾਂ ਨਾਲ ਭਰੀ ਗੱਡੀ ‘ਤੇ ਪਹਾੜੀ ਤੋਂ ਚੱਟਾਨ ਡਿੱਗ ਗਈ ਜਿਸ ਕਰਕੇ ਗੱਡੀ ਸੜਕ ਤੋਂ ਫਿਸਲ ਕੇ ਕਰੀਬ 300 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿੱਚ 6 ਪੁਲਿਸ ਜਵਾਨਾਂ ਸਣੇ 7 ਦੀ ਮੌਤ ਹੋ ਗਈ ਜਦਕਿ 4 ਵਿਅਕਤੀ ਜ਼ਖ਼ਮੀ ਹੋ ਗਏ ਹਨ।


ਇਹ ਵੀ ਪੜ੍ਹੋ: Indian Economy: ਭਾਰਤ 2075 ਤੱਕ ਬਣੇਗਾ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ, ਜਾਪਾਨ ਅਤੇ ਅਮਰੀਕਾ ਰਹਿ ਜਾਣਗੇ ਪਿੱਛੇ


ਜ਼ਖ਼ਮੀਆਂ ਨੂੰ ਤੀਸਾ ਦੇ ਹਸਪਤਾਲ 'ਚ ਕਰਵਾਇਆ ਗਿਆ ਭਰਤੀ


ਉੱਥੇ ਹੀ ਸਾਰੀਆਂ ਲਾਸਾਂ ਨੂੰ ਪੋਸਟਮਾਰਟਮਾ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਜਦਕਿ ਜ਼ਖ਼ਮੀਆਂ ਨੂੰ ਤੀਸਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸੂਮੋ ਵਿੱਚ 9 ਪੁਲਿਸ ਮੁਲਾਜ਼ਮ ਅਤੇ 2 ਸਥਾਨਕ ਲੋਕ ਸਵਾਰ ਸਨ।


ਸੂਮੋ 'ਚ ਲੋਂਗ ਰੇਸ ਪੈਟ੍ਰੋਲਿੰਗ 'ਤੇ ਜਾਣ ਵੇਲੇ ਵਾਪਰਿਆ ਹਾਦਸਾ


ਦੱਸਿਆ ਜਾ ਰਿਹਾ ਹੈ ਕਿ 2-IRBn ਬਟਾਲੀਅਨ ਦੇ ਪੁਲਿਸ ਕਰਮਚਾਰੀ ਸੂਮੋ 'ਚ ਲੋਂਗ ਰੇਸ ਪੈਟ੍ਰੋਲਿੰਗ 'ਤੇ ਜਾ ਰਹੇ ਸਨ। ਇਸ ਦੌਰਾਨ ਤਰਵਾਈ ਨਾਮ ਦੀ ਥਾਂ 'ਤੇ ਹਾਦਸਾ ਵਾਪਰ ਗਿਆ।ਮਾਮਲੇ ਦੀ ਜਾਣਕਾਰੀ ਪੁਲਿਸ ਥਾਣਾ ਤੀਸਾ ਨੂੰ ਦਿੱਤੀ ਗਈ ਜਿੱਥੇ ਮੌਕੇ ਤੇ ਪਹੁੰਚ ਕੇ ਪੁਲਿਸ ਦੀ ਟੀਮ ਨੇ ਰੈਸਕਿਊ ਸ਼ੁਰੂ ਕਰ ਦਿੱਤਾ ਹੈ।


ਇਹ ਵੀ ਪੜ੍ਹੋ: BCCI Income: ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI ਹੋਇਆ ਹੋਰ ਅਮੀਰ; 27,000 ਕਰੋੜ ਤੋਂ ਵੱਧ ਦੀ ਬੰਪਰ ਕਮਾਈ, ਟੈਕਸ ਵੀ ਕੀਤਾ ਅਦਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।