ਪਾਕਿਸਤਾਨ ਨੇ ਫਿਰ ਕੀਤੀ ਗੋਲ਼ੀਬੰਦੀ ਦੀ ਉਲੰਘਣਾ, ਇੱਕ ਜਵਾਨ ਸ਼ਹਿਦ
ਏਬੀਪੀ ਸਾਂਝਾ | 24 Mar 2019 01:08 PM (IST)
ਨਵੀਂ ਦਿੱਲੀ: ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨੀ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਐਲਓਸੀ ‘ਤੇ ਗੋਲ਼ੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਵੱਲੋਂ ਕੀਤੀ ਭਾਰੀ ਗੋਲ਼ੀਬਾਰੀ ਦੌਰਾਨ ਇੱਕ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਸੈਨਿਕ ਨੂੰ ਹਸਪਤਾਲ ਭਰਤੀ ਕੀਤਾ ਗਿਆ ਉਦੋਂ ਉਸ ਦੀ ਸਥਿਤੀ ਗੰਭੀਰ ਬਣੀ ਹੋਈ ਸੀ ਅਤੇ ਅੱਜ ਉਸ ਫ਼ੌਜੀ ਦੀ ਮੌਤ ਹੋ ਗਈ। ਪਾਕਿਸਤਾਨ ਵੱਲੋਂ ਕੀਤੀ ਗੋਲ਼ੀਬਾਰੀ ਦਾ ਭਾਰਤੀ ਸੈਨਾ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਇਸ ਤੋਂ ਪਹਿਲਾਂ 21 ਮਾਰਚ ਨੂੰ ਹੋਲੀ ਦੇ ਦਿਨ ਰਾਜੌਰੀ ‘ਚ ਐਲਓਸੀ ‘ਤੇ ਪਾਕਿ ਵੱਲੋਂ ਗੋਲ਼ੀਭਾਰੀ ਕੀਤੀ ਗਈ ਸੀ। ਜਿਸ ‘ਚ ਇੱਕ ਜਵਾਨ ਸ਼ਹਿਦ ਹੋ ਗਿਆ ਸੀ। 14 ਫਰਵਰੀ ਨੂੰ ਪੁਲਵਾਮਾ ‘ਚ ਅੱਤਵਾਦੀ ਹਮਲੇ ਅਤੇ ਉਸ ਦੇ ਜਵਾਬ ‘ਚ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਲਗਾਤਾਰ ਸੀਜ਼ਫਾਈਰ ਦੀ ਉਲੰਘਣਾ ਕਰਦਾ ਆ ਰਿਹਾ ਹੈ। ਪਾਕਿਸਤਾਨ ਫ਼ੌਜ ਨੇ 100 ਤੋਂ ਜ਼ਿਆਦਾ ਵਾਰ ਸੀਜ਼ਫਾਈਰ ਦਾ ਉਲੰਘਣ ਕੀਤਾ ਹੈ। ਇਸ ਕਾਰਨ ਬਾਰਡਰ ਏਰੀਆ ਦੇ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ ਹਨ।