ਨਵੀਂ ਦਿੱਲੀ: ਅਨਿਲ ਅੰਬਾਨੀ ਨੇ ਕਰਜ਼ ਦੇ ਭਾਰ ਹੇਠ ਦਬੀ  (ਆਰਕਾਮ) ਦੇ ਡਾਇਰੈਕਟਰ ਅਹੂਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ‘ਚ ਕੰਪਨੀ ਨੇ ਕਿਹਾ ਕਿ ਅੰਬਾਨੀ ਦੇ ਨਾਲ ਹੀ ਛਾਇਆ ਵਿਰਾਨੀ, ਰਾਇਨਾ ਕਰਾਨੀ, ਮਝਰੀ ਕਾਕਰ, ਸੁਰੇਸ਼ ਰੰਗਾਚਰ ਨੇ ਆਰਕਾਮ ਦੇ ਡਾਇਰੈਕਟਰ ਅਹੂਦੇ ਤੋਂ ਅਸਤੀਫਾ ਦਿੱਤਾ ਹੈ।

ਇਸ ਤੋਂ ਪਹਿਲਾਂ ਮਣੀਕੰਤਨ ਵੀ, ਨੇ ਕੰਪਨੀ ਦੇ ਦਡਾਇਰੈਕਟਰ ਅਤੇ ਮੁੱਖ ਵਿੱਤ ਅਧਿਕਾਰੀ (ਸੀਐਫਓ) ਦਾ ਅਹੂਦਾ ਛੱਡ ਦਿੱਤਾ ਸੀ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਅਸਤੀਫੀਆਂ ਨੂੰ ਕੰਪਨੀ ਦੇ ਲੋਨ ਦੇਣ ਵਾਲੀ ਸਮਿਤੀ ਸਾਹਮਣੇ ਵਿਚਾਰ ਲਈ ਰੱਖੀਆ ਜਾਵੇਗਾ।

ਆਰਕਾਰਮ ਫਿਲਹਾਲ ਦਿਵਾਲਾ ਪ੍ਰਕਿਰੀਆ ‘ਚ ਹੈ। ਕਾਨੂੰਨੀ ਬਕਾਏ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਕੰਪਨੀ ਨੂੰ ਆਪਣੀਆਂ ਦੇਣਦਾਰੀਆਂ ਲਈ ਵੱਡੇ ਪ੍ਰਬੰਧ ਕਰਨੇ ਪਏ। ਇਸ ਨਾਲ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ ਕੰਪਨੀ ਨੂੰ 30,142 ਕਰੋੜ ਰੁਪਏ ਦਾ ਘਾਟਾ ਹੋਇਆ।