ਨਵੀਂ ਦਿੱਲੀ: ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਇੱਕ ਯਾਤਰੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਮਾਨ ਲੈ ਜਾਂਦੇ ਹੋਏ ਫੜੀਆ ਹੈ। ਇਸ ਪੈਸੇਂਜਰ ਕੋਲੋਂ ਚਾਰ ਡੀਜੇਆਈ ਡਰੋਨ ਕੈਮਰਾ ਸਣੇ ਕਈ ਐਪਲ ਆਈਫੋਨ ਬਰਾਮਦ ਕੀਤੇ ਗਏ ਹਨ। ਇਸ ਕੋ ਛੇ Apple iPhone 11 Pro (256 GB) ਅਤੇ 3 Apple iPhone 11 Pro ਸਮਾਰਟਫੋਨ ਬਰਾਮਦ ਹੋਏ।

ਇਨ੍ਹਾਂ ਸਭ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਵਿਅਕਤੀ ਕੋਲੋਂ ਦੱਸ ਹਜ਼ਾਰ ਮੈਮਰੀ ਕਾਰਡ ਵੀ ਬਰਾਮਦ ਹੋਏ ਹਨ। ਸਾਰੇ ਸਮਾਨ ਦੀ ਕੀਮਤ 26 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਸ ਤੋਂ ਡਰੋਨ ਅਤੇ ਐਪਲ ਦੇ ਫੋਨਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਬਤ ਸਮਾਨਾਂ ਨੂੰ ਅੱਗੇ ਕਿੱਥੇ ਭੇਜਿਆ ਜਾਣਾ ਸੀ? ਇਸ ਤੋਂ ਪਹਿਲਾਂ ਇਸੀ ਸ਼ਖ਼ਸ ਵੱਲੋਂ ਤਸਕਰੀ ਕਰਕੇ ਲਿਆਂਦੇ ਗਏ 10ਹਜ਼ਾਰੀ ਮੈਮਰੀ ਕਾਰਡਸ ਦਾ ਕੀ ਹੋਇਆ? ਡਰੋਨ ਦਾ ਇਸਤੇਮਾਨ ਜਾਂ ਸਪਲਾਈ ਕਿੱਥੇ ਹੋਣੀ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ‘ਚ ਕਸਟਮ ਵਿਭਾਗ ਲੱਗਿਆ ਹੋਇਆ ਹੈ।


ਦੱਸ ਦਈਏ ਕਿ ਦੋ-ਤਿੰਨ ਮਹੀਨੇ ਪਹਿਲਾਂ ਦਿੱਲੀ ਪੁਲਿਸ ਨੇ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਦਫਤਰ ‘ਤੇ ਡਰੋਨ ਉਡਾਉਣ ਵਾਲੇ ਅਮਰੀਕੀ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਥਾ ਸੀ ਜੋ ਭਾਰਤ ‘ਚ ਟੂਰਿਸਟ ਵੀਜ਼ਾ ‘ਤੇ ਆਏ ਸੀ।