ਨਵੀਂ ਦਿੱਲੀ: ਰਿਲਾਇੰਸ ਗਰੁੱਪ ਦੇ ਚੇਅਰਮੇਨ ਅਨਿਲ ਅੰਬਾਨੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਗਰੁੱਪ ਨੇ ਪਿਛਲੇ 14 ਮਹੀਨਿਆਂ ‘ਚ ਜਾਇਦਾਦ ਵੇਚਕੇ 35,400 ਕਰੋੜ ਰੁਪਏ ਦਾ ਕਰਜ਼ ਅਦਾ ਕੀਤਾ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਅਨਿਲ ਨੇ ਯਕੀਨ ਦੁਆਇਆ ਕਿ ਰਿਲਾਇੰਸ ਗਰੁੱਪ ਬਾਕੀ ਰਕਜ਼ਾ ਵੀ ਸਮੇਂ ‘ਤੇ ਦੇਣ ‘ਚ ਕਾਮਯਾਬ ਰਹੇਗਾ। ਅੰਬਾਨੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਤੇਜ਼ੀ ਨਾਲ ਗਿਰਾਵਟ ਦੇਖੀ ਜਾ ਰਹੀ ਹੈ। ਜਨਵਰੀ ਤੋਂ ਹੁਣ ਤਕ ਗਰੁੱਪ ਦੀਆਂ ਲਿਸਟਿਡ ਕੰਪਨੀਆਂ ਦੀ ਵੈਲਿਓ 65% ਘੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਿਲਾਇੰਸ ਨਾਲ ਜੁੜੀਆਂ ਕੰਪਨੀਆਂ ਦਾ ਜੋ ਕਰਜ਼ ਦਾ ਭੁਗਤਾਨ ਕੀਤਾ ਗਿਆ ਹੈ, ਉਸ ‘ਚ 24,800 ਕਰੋੜ ਮੂਲ ਤੇ 10,600 ਕਰੋੜ ਵਿਆਜ਼ ਹੈ। ਰਿਲਾਇੰਸ ਗਰੁੱਪ ‘ਤੇ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ‘ਚ 49,000 ਕਰੋੜ ਰੁਪਏ ਦਾ ਕਰਜ਼ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ‘ਤੇ ਹੈ। ਕੁਝ ਸਮਾਂ ਪਹਿਲਾਂ ਆਰਕਾਮ ਨੇ ਕੰਗਾਲ ਹੋਣ ਦੀ ਅਰਜ਼ੀ ਦਿੱਤੀ ਸੀ ਜਿਸ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਅਨਿਲ ਅੰਬਾਨੀ ਦੀ ਆਰਕਾਮ ਨੇ ਪਿਛਲੇ ਸਾਲ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਜੀਓ ਨੂੰ 23000 ਕਰੋੜ ਰੁਪਏ ‘ਚ ਸਪੈਕਟ੍ਰਮ ਵੇਚਣ ਦੀ ਡੀਲ ਕੀਤੀ ਸੀ। ਸਰਕਾਰ ਵੱਲੋਂ ਇਸ ‘ਤੇ ਮਨਜ਼ੂਰੀ ਨਾ ਮਿਲਣ ਕਾਰਨ ਦੋਵੇਂ ਕੰਪਨੀਆਂ ਨੇ ਸਹਿਮਤੀ ਨਾਲ ਡੀਲ ਰੱਦ ਕੀਤੀ ਸੀ। ਮੁਕੇਸ਼ ਅੰਬਾਨੀ ਨੇ ਪਿਛਲੇ ਸਾਲ ਅਪ੍ਰੈਲ ‘ਚ 485 ਕਰੋੜ ਰੁਪਏ ਦੇ ਕੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣ ਤੋਂ ਬਚਾ ਲਿਆ ਸੀ।