ਨਵੀਂ ਦਿੱਲੀ: ਮਸ਼ਹੂਰ ਸਮਾਜਸੇਵੀ ਤੇ ਅੰਦੋਲਨਕਾਰੀ ਅੰਨਾ ਹਜ਼ਾਰੇ ਨੇ ਕਿਸਾਨ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਖਿਲਾਫ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਇਸ ਕਰਕੇ ਉਹ ਇੱਕ ਵਾਰ ਫੇਰ ਭੁੱਖ ਹੜਤਾਲ ਲਈ ਤਿਆਰ ਹਨ ਤੇ ਜਲਦੀ ਹੀ ਇਸ ਦੀ ਲੋਕੇਸ਼ਨ ਤੈਅ ਕੀਤੀ ਜਾਵੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਦਿੱਲੀ 'ਚ ਅੰਨਾ ਭੁੱਖ ਹੜਤਾਲ 'ਤੇ ਬੈਠੇ ਸੀ ਤਾਂ ਕੇਂਦਰੀ ਖੇਤੀ ਮੰਤਰੀ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਕੁਝ ਲਿਖਤੀ ਵਾਅਦੇ ਕੀਤੇ ਗਏ ਸੀ। ਇਸ ਤੋਂ ਬਾਅਦ ਅੰਨਾ ਨੇ ਆਪਣੀ ਭੁੱਖ ਹੜਤਾਲ ਤੋੜੀ ਸੀ। ਇਸ ਤੋਂ ਬਾਅਦ ਹੁਣ ਅੰਨਾ ਹਜ਼ਾਰੇ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਅਨਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਅਨਸ਼ਨ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਅਨਸ਼ਨ ਹੋਏਗਾ, ਜੋ ਉਨ੍ਹਾਂ ਲਈ ਬੋਨਸ ਹੋਏਗਾ।
Coronavirus updates: ਬ੍ਰਿਟੇਨ ਤੋਂ ਆਈ ਫਲਾਈਟ 'ਚ ਪੰਜ ਕੋਰੋਨਾ ਪੌਜ਼ੇਟਿਵ, ਕਈ ਦੇਸ਼ਾਂ ਨੇ ਲਾਈ ਫਲਾਈਟਾਂ 'ਤੇ ਪਾਬੰਦੀ
ਅਨਸ਼ਨ ਕਿੱਥੇ ਕਰਨਗੇ ਇਹ ਅਜੇ ਤੈਅ ਨਹੀਂ ਹੋਇਆ ਹੈ। ਅੰਨਾ ਦਾ ਕਹਿਣਾ ਹੈ ਕਿ ਦਿੱਲੀ ਵਿੱਚ, ਮੁੰਬਈ ਵਿੱਚ, ਜਾਂ ਉਨ੍ਹਾਂ ਦੇ ਪਿੰਡ ਰਾਲੇਗਣ ਸਿੱਧੀ ਵਿੱਚ ਉਹ ਅਨਸ਼ਨ ਰੱਖ ਸਕਦੇ ਹਨ। ਇਸ ਅਨਸ਼ਨ ਨੂੰ ਲੈ ਕੇ ਨੇਤਾਵਾਂ ਨੇ ਅੰਨਾ ਦੇ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਕੱਲ੍ਹ, ਭਾਜਪਾ ਦੇ ਕੁਝ ਵੱਡੇ ਨੇਤਾ ਅੰਨਾ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੀ ਉਹ ਪੂਰੀਆਂ ਹੋਣਗੀਆਂ ਅਤੇ ਅੰਨਾ ਨੂੰ ਭੁੱਖ ਹੜਤਾਲ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸ 'ਤੇ, ਅੰਨਾ ਨੇ ਜਵਾਬ ਦਿੱਤਾ ਕਿ ਕੀ ਤੁਸੀਂ ਕਰੋ ਜਾਂ ਨਾ ਕਰੋ ਇਹ ਅਨਸ਼ਨ ਤਾਂ ਹੋਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਦੇ ਹੱਕ 'ਚ ਅੰਨਾ ਹਜ਼ਾਰੇ ਦਾ ਵੱਡਾ ਐਲਾਨ, ਸਮਾਜ ਸੇਵੀ ਦੀ ਆਖਰੀ ਹੋਵੇਗੀ ਭੁੱਖ ਹੜਤਾਲ
ਏਬੀਪੀ ਸਾਂਝਾ
Updated at:
22 Dec 2020 03:24 PM (IST)
ਮਸ਼ਹੂਰ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਭੁੱਖ ਹੜਤਾਲ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਹੋਏਗੀ, ਜੋ ਉਨ੍ਹਾਂ ਲਈ ਬੋਨਸ ਹੋਏਗੀ।
- - - - - - - - - Advertisement - - - - - - - - -