Pakistan Jail : ਪਾਕਿਸਤਾਨ ਦੀ ਜੇਲ੍ਹ ਵਿੱਚ ਇੱਕ ਹੋਰ ਭਾਰਤੀ ਮਛੇਰੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹੀਨੇ ਵਿੱਚ ਇਹ ਤੀਜਾ ਅਤੇ ਦੋ ਮਹੀਨਿਆਂ ਵਿੱਚ ਚੌਥਾ ਮਾਮਲਾ ਹੈ। ਮ੍ਰਿਤਕ ਮਛੇਰੇ ਦਾ ਨਾਂ ਬਾਲੂ ਜੇਠਾ ਹੈ, ਜਿਸ ਦੀ 28 ਮਈ 2023 ਨੂੰ ਪਾਕਿਸਤਾਨ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਆਪਣੀ ਸਜ਼ਾ ਪੂਰੀ ਕਰ ਚੁੱਕਾ ਸੀ ਅਤੇ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। 

 


 

ਪਿਛਲੇ ਦੋ ਮਹੀਨਿਆਂ ਵਿੱਚ ਮਰਨ ਵਾਲੇ ਹੋਰ ਭਾਰਤੀ ਮਛੇਰਿਆਂ ਵਿੱਚ ਬਿਚਨ ਕੁਮਾਰ ਉਰਫ਼ ਵਿਪਨ ਕੁਮਾਰ ਦੀ 4 ਅਪਰੈਲ ਨੂੰ, ਜ਼ੁਲਫ਼ਕਾਰ ਦੀ 6 ਮਈ ਨੂੰ ਅਤੇ ਸੋਮਾ ਦੇਵਾ ਦੀ 8 ਮਈ ਨੂੰ ਮੌਤ ਹੋ ਗਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ 'ਚ ਤਿੰਨ ਹੋਰ ਭਾਰਤੀ ਮਛੇਰਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਪਾਕਿਸਤਾਨ ਨੇ 400 ਤੋਂ ਵੱਧ ਭਾਰਤੀ ਕੈਦੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਆਪਣੀਆਂ ਜੇਲ੍ਹਾਂ ਵਿਚ ਰੱਖਿਆ ਹੋਇਆ ਹੈ।

 




ਸਰਹੱਦ ਦੇ ਦੋਵੇਂ ਪਾਸੇ ਅਜਿਹੇ ਮਛੇਰਿਆਂ ਦੀਆਂ ਕਹਾਣੀਆਂ 'ਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਤਿਨ ਦੇਸਾਈ ਨੇ ਦੱਸਿਆ "ਇਹ ਬਹੁਤ ਦੁਖਦਾਈ ਸਥਿਤੀ ਹੈ। ਪਾਕਿਸਤਾਨ ਵੱਲੋਂ ਫੜੇ ਗਏ ਭਾਰਤੀ ਮਛੇਰਿਆਂ ਦੇ ਪਰਿਵਾਰ ਚਿੰਤਤ ਹਨ। ਉਨ੍ਹਾਂ ਅੱਗੇ ਕਿਹਾ, “ਭਾਰਤ ਅਤੇ ਪਾਕਿਸਤਾਨ ਨੂੰ ਡਾਕਟਰਾਂ ਦੀ ਟੀਮ ਨੂੰ ਆਪਣੇ ਦੇਸ਼ ਦੇ ਕੈਦੀਆਂ ਦੀ ਜਾਂਚ ਕਰਨ ਲਈ ਇੱਕ ਦੂਜੇ ਦੇ ਦੇਸ਼ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਵੀ ਕੁਝ ਭਰੋਸਾ ਮਿਲੇਗਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।