ਕੱਛ: ਵਿਗਿਆਨੀਆਂ ਨੂੰ ਗੁਜਰਾਤ ਦੇ ਕੱਛ ‘ਚ 1 ਕਰੋੜ 10 ਲੱਖ ਸਾਲ ਪੁਰਾਣਾ ਮਨੁੱਖੀ ਜੀਵਾਣੂ ਮਿਲਿਆ ਹੈ। ਖੁਦਾਈ ‘ਚ ਮਿਲਿਆ ਉਪਰੀ ਜਬਾੜੇ ਦਾ ਇਹ ਜੀਵਾਣੂ ਮਾਨਵ ਪ੍ਰਜਾਤੀ ਦੇ ਪੂਰਵਜਾਂ ਦਾ ਲੱਗਦਾ ਹੈ। ਜਨਰਲ ਪੀਐਲਓਐਸ ਵਨ ‘ਚ ਛਪੇ ਸਰਵੇਖਣ ਮੁਤਾਬਕ ਇਹ ਖੋਜ ਭਾਰਤੀ ਪ੍ਰਾਇਦੀਪ ‘ਚ ਪ੍ਰਾਚੀਨ ਮਹਾਂਕਪੀ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ।
ਹੋਮੋਨੋਇਡਜ਼, ਦੱਖਣੀ ਪੂਰਵ ਏਸ਼ੀਆ ਤੇ ਅਫਰੀਕਾ ਤੋਂ ਆਈ ਨਰਵਾਨਰ ਦੀ ਪ੍ਰਜਾਤੀ ਹੈ। ਇਸ ਤੋਂ ਬਾਅਦ ਗਿਬੰਸ ਤੇ ਮਹਾਂਕਪੀ ਜਾਤੀ ਦੇ ਚਿੰਪੈਂਜੀ, ਗੋਰੀਲਾ, ਓਰੰਗੁਟਨ ਤੇ ਮਨੁੱਖ ਦੀ ਸ਼ੁਰੂਆਤ ਹੋਈ। ਪ੍ਰਾਚੀਨ ਨਰਵਾਨਰ ਨੂੰ ਭਾਰਤ ਤੇ ਪਾਕਿਸਤਾਨ ਦੇ ਸ਼ਿਵਾਲਕ ‘ਚ ਮਿਓਸੇਨ ‘ਚ ਪਾਇਆ ਗਿਆ ਜਿਸ ਨੂੰ ਮਨੁੱਖ ਤੇ ਮਹਾਕਪੀ ਵਿੱਚ ਦੀ ਕੜੀ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਦੇਸ਼ ‘ਚ ਮਨੁੱਖ ਦੀ ਉਤਪਤੀ ਤੇ ਵਿਕਾਸ ਦੀ ਲੜੀ ਨੂੰ ਸਮਝਣ ‘ਚ ਸ਼ਿਵਾਲਕ ਰੇਂਜ ਤੋਂ ਮਿਲੇ ਜੀਵਾਣੂ ਕਾਫੀ ਅਹਿਮ ਸਾਬਤ ਹੋਏ ਹਨ। ਯੂਪੀ ਦੇ ਲਖਨਊ ‘ਚ ਬੀਰਬਲ ਸਾਹਨੀ ਪੁਰਾਵਿਵਿਆਨ ਇੰਡਟੀਚਿਊਟ ਦੇ ਖੋਜੀਆਂ ਨੇ ਮਨੁੱਖੀ ਜਬੜੇ ‘ਤੇ ਰਿਸਰਚ ਕੀਤੀ। ਐਕਸ-ਰੇਅ ਕੰਪਯੂਟੇਡ ਟੋਮੋਗ੍ਰਾਫੀ ਰਾਹੀਂ ਪਤਾ ਲੱਗਿਆ ਹੈ ਕਿ ਜਬੜਾ ਕਿਸੇ ਸਿਵਾਪਿਥੇਕਸ਼ ਕਲਾਸ ਦੇ ਕਿਸੇ ਆਦੀਵਾਸੀ ਦਾ ਹੈ ਪਰ ਇਸ ਦੀਆਂ ਕਿਸਮਾਂ ਦੀ ਪਛਾਣ ਨਹੀਂ ਹੋ ਸਕੀ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਮਿਲੇ ਜੀਵਾਣੂਆਂ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਜੀਵਾਣੂ 110 ਤੋਂ 100 ਮਿਲੀਅਨ ਸਾਲ ਪੁਰਾਣੇ ਹਨ।