ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੋਮਵਾਰ ਨੂੰ ਘੱਟੋ ਘੱਟ 5000 ਵਿਆਹ ਸਮਾਗਮ ਹੋਏ, ਜਿਨ੍ਹਾਂ ਕਰਕੇ ਆਮ ਲੋਕਾਂ ਨੂੰ ਜ਼ਬਰਦਸਤ ਜਾਮ ਦਾ ਸਾਹਮਣਾ ਕਰਨਾ ਪਿਆ। ਪੁਲਿਸ ਦੇ ਜੁਆਇੰਟ ਕਮਿਸ਼ਨਰ ਆਲੋਕ ਕੁਮਾਰ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਟ੍ਰੈਫਿਕ ਪ੍ਰਬੰਧ ਅਤੇ ਆਪਣੇ ਟਵਿਟਰ ਹੈਂਡਲ ਰਾਹੀਂ ਲੋਕਾਂ ਨੂੰ ਲਗਾਤਾਰ ਜਾਣਕਾਰੀ ਦੇਣ ਲਈ ਉਨ੍ਹਾਂ ਨੇ ਆਪਣੇ ਘੱਟੋ ਘੱਟ ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਸੀ।
ਉਨ੍ਹਾਂ ਨੇ ਕਿਹਾ, ‘ਸੋਮਵਾਰ ਸ਼ਾਮ ਨੂੰ ਦਿੱਲੀ ‘ਚ ਘੱਟੋ ਘੱਟ 5000 ਵਿਆਹ ਹੋਣੇ ਸੀ ਜਿਸ ਨੁੰ ਦੇਖਦੇ ਹੋਏ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਇੱਕ ਹਜ਼ਾਰ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਟ੍ਰੈਫਿਕ ਇੰਤਜ਼ਾਮਾਂ ਦੇ ਬਾਵਜੂਦ ਵੀ ਦਿੱਲੀ ਦੀ ਕਈਂ ਥਾਂਵਾਂ ‘ਤੇ ਭਾਰੀ ਜਾਮ ਸੀ, ਜਿਸ ਕਾਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਘੰਟਿਆਂ ਹੀ ਜਾਮ ‘ਚ ਫੱਸੇ ਰਹੇ।
ਜਾਮ ਕਰਕੇ ਤਾਂ ਕਈ ਲੋਕ ਠੀਕ ਸਮੇਂ ‘ਤੇ ਵਿਆਹਾਂ ‘ਚ ਵੀ ਸ਼ਾਮਲ ਨਹੀਂ ਹੋ ਸਕੇ। ਇਸ ਦੌਰਾਨ ਟ੍ਰੈਫਿਕ ਪੁਲਿਸ ਵੀ ਆਵਾਜਾਈ ਨੂੰ ਸੰਤੂਲਿਤ ਕਰਨ ਲਈ ਕਾਫੀ ਮਹਿਨਤ ਕਰਦੀ ਨਜ਼ਰ ਆਈ। ਵਿਆਹਾਂ ਕਾਰਨ ਮਹਰੌਲੀ, ਗ੍ਰੀਨ ਪਾਰਕ, ਮਾਲਵੀਆ ਨਗਰ, ਹੌਜ਼ਖਾਸ, ਅਰਵਿੰਦੋ ਮਾਰਗ, ਨਵੀਂ ਦਿੱਲੀ ਸਮੇਤ ਹੋਰ ਵੀ ਕਈ ਖੇਤਰਾਂ ਦੇ ਹੋਟਲਾਂ ਕੋਲ ਕਾਫੀ ਭਾਰੀ ਜਾਮ ਰਿਹਾ। ਦਿੱਲੀ ਦੇ ਹਰ ਚੌਰਾਹੇ ‘ਤੇ ਗੱਡੀਆਂ ਦੀ ਲੰਬੀਆਂ ਲਾਈਨਾਂ ਨਜ਼ਰ ਆਇਆਂ।