ਨਵੀਂ ਦਿੱਲੀ: ਐਪਲ ਨੇ ਆਪਣੇ ਆਨਲਾਈਨ ਸਟੋਰ ਜ਼ਰੀਏ ਮੰਗਲਵਾਰ ਤੋਂ ਰਿਫਰਬਿਸਡ ਆਈਫੋਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਐਪਲ ਨੇ ਫਿਲਹਾਲ ਪਿਛਲੇ ਸਾਲ ਲਾਂਚ ਕੀਤੇ ਕੀਤੇ ਗਏ iPhone 6S ਤੇ 6S ਪਲੱਸ ਦੇ ਰਿਫਰਬਿਸਡ ਆਈਫੋਨ ਦੀ ਵਿਕਰੀ ਸ਼ੁਰੂ ਕੀਤੀ ਹੈ।
ਐਪਲ ਨੇ ਫਿਲਹਾਲ ਪਿਛਲੇ ਸਾਲ ਲਾਂਚ ਕੀਤੇ ਗਏ iPhone 6S ਤੇ 6S ਪਲੱਸ ਦੇ ਰਿਫਰਬਿਸਡ ਯੂਨਿਟ ਨੂੰ ਸੇਲ ਲਈ ਰੱਖਿਆ ਹੈ। ਇਹ ਵਿਕਰੀ ਅਜੇ ਐਪਲ ਦੇ ਅਮਰੀਕੀ ਵੈੱਬਸਾਈਟ 'ਤੇ ਉਪਲਬਧ ਹੈ।
ਅਮਰੀਕਾ ਦੀ ਸਭ ਤੋਂ ਵੱਡੀ ਗੈਜੇਟ ਮੇਕਰ ਕੰਪਨੀ ਐਪਲ ਪਹਿਲੀ ਵਾਰ ਰਿਫਰਬਿਸਡ iPhones ਆਨਲਾਈਨ ਸਟੋਰ ਜ਼ਰੀਏ ਵੇਚ ਰਹੀ ਹੈ। ਇਸ ਤੋਂ ਪਹਿਲਾਂ ਐਪਲ ਆਮ ਤੌਰ 'ਤੇ ਰਿਫਰਬਿਸਡ ਫੋਨਾਂ ਨੂੰ ਰਿਪਲੇਸਮੈਂਟ ਲਈ ਹੀ ਇਸਤੇਮਾਲ ਕਰਦੀ ਸੀ ਜਾਂ ਫਿਰ ਥਰਡ ਪਾਰਟੀ ਸੇਲਰ ਦੀ ਮਦਦ ਨਾਲ ਵੇਚਦੀ ਸੀ।
ਐਪਲ ਨੇ ਰਿਫਰਬਿਸ਼ਡ iPhone 6s ਦੇ 16GB ਵੈਰੀਐਂਟ ਦੀ ਕੀਮਤ $499 ਡਾਲਰ (ਤਕਰੀਬਨ 30 ਹਜ਼ਾਰ ਰੁਪਏ) ਤੇ 6s ਪਲੱਸ ਦੇ 64 GB ਵੈਰੀਐਂਟ ਦੀ ਕੀਮਤ $589 ( ਤਕਰੀਬਨ 39,300 ਰੁਪਏ ) ਰੱਖੀ ਹੈ। ਰਿਫਰਬਿਸ਼ਡ ਪ੍ਰੋਡਕਟ ਉਹ ਸਮਾਰਟਫੋਨ ਹੁੰਦੇ ਹਨ ਜੋ ਕਿਸੇ ਮੈਨੂੰਫੈਕਚਰਿੰਗ ਫਾਲਟ ਦੇ ਚੱਲਦੇ ਕੰਪਨੀ ਨੂੰ 14 ਦਿਨਾਂ ਦੇ ਅੰਦਰ ਵਾਪਸ ਭੇਜ ਦਿੱਤਾ ਜਾਂਦਾ ਹੈ।