ਚੰਡੀਗੜ੍ਹ:ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਡੋਨਾਲਡ ਟਰੰਪ ਨੇ ਵੱਡਾ ਉਲਟ ਫੇਰ ਕਰਦੇ ਹੋਏ ਆਪਣੀ ਨੇੜਲੀ ਵਿਰੋਧੀ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਧੂੜ ਚਿਟਾ ਦਿੱਤੀ। ਤਮਾਮ ਸਰਵੇ ਅਤੇ ਐਗਜ਼ਿਟ ਪੋਲ ਨੂੰ ਗ਼ਲਤ ਸਾਬਤ ਕਰਦੇ ਹੋਵੇ ਟਰੰਪ ਦੇਸ਼ ਦੇ 45 ਵੇ ਰਾਸ਼ਟਰਪਤੀ ਬਣਨ ਵਿਚ ਕਾਮਯਾਬ ਰਹੇ। ਟਰੰਪ ਦੀ ਜਿੱਤ ਦੀ ਬਾਅਦ ਹੀ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕੇ ਉਨ੍ਹਾਂ ਦੀ ਜਿੱਤ ਦਾ ਕੀ ਫ਼ਾਇਦਾ ਅਤੇ ਨੁਕਸਾਨ ਹੋਵੇਗਾ।


ਜੇਕਰ ਉਨ੍ਹਾਂ ਦੇ ਪ੍ਰਚਾਰ ਦੌਰਾਨ ਕੀਤੇ ਗਏ ਵਾਅਦਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਉਸ ਨਾਲ ਵੀ ਕਈ ਅਜਿਹੇ ਲੋਕਾਂ ਦੀ ਨੌਕਰੀ ’ਤੇ ਬਦਲ ਛਾਉਣੇ ਸ਼ੁਰੂ ਹੋ ਗਏ ਹਨ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹਨ। ਇਸ ਤੋਂ ਟਰੰਪ ਇਸ ਗੱਲ ’ਤੇ ਵੀ ਜ਼ੋਰ ਦਿੰਦੇ ਰਹੇ ਹਨ ਕੇ ਉਹ ਪਾਬੰਦੀ ਸ਼ੁਦਾ ਗਰੁੱਪ ਇਸਲਾਮਿਕ ਸਟੇਟ ਦੇ ਖ਼ਿਲਾਫ਼ ਵੀ ਸਖ਼ਤ ਕਦਮ ਚੁੱਕਣਗੇ ਅਤੇ ਸੀਰੀਆ ਅਤੇ ਬਗ਼ਦਾਦ ਵਿਚ ਇਸ ਨੂੰ ਪੂਰੀ ਤਰਾਂ ਖ਼ਤਮ ਕਰ ਦੇਣਗੇ।

ਆਪਣੀ ਬੇਬਾਕੀ ਨਾਲ ਗੱਲ ਰੱਖਣ ਲਈ ਜਾਣੇ ਜਾਂਦੇ ਟਰੰਪ ਨੇ ਸਾਫ਼ ਕੀਤਾ ਸੀ ਕੇ ਜੇਕਰ ਉਹ ਜਿੱਤੇ ਤਾਂ ਅਮਰੀਕਾ ਸਿਰਫ਼ ਅਜਿਹੇ ਦੇਸ਼ਾਂ ਲਈ ਨਾਟੋ ਫੋਜਾ ਦੋਇ ਮਦਦ ਕਰੇਗਾ ਜੋ ਅਮਰੀਕਾ ਦੀ ਸ਼ਰਤਾਂ ਮੰਨਣਗੇ। ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕਿਸੇ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਵੱਲੋਂ ਅਜਿਹਾ ਬਿਆਨ ਦਿੱਤੇ ਗਏ ਸੀ। ਟਰੰਪ ਦੀ ਜਿੱਤ ਤੋਂ ਓਨਾ ਭਾਰਤੀਆਂ ਦੀ ਨੌਕਰੀ ਖ਼ਤਰੇ ਵਿਚ ਜ਼ਰੂਰ ਪੈ ਗਈ ਹੈ ਜੋ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਰਹਿ ਰਹੇ ਸਨ।