ਨਵੀਂ ਦਿੱਲੀ: ਭਾਰਤ ਦੀ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਦੇ ਨਵੇਂ ਨਿਯਮਾਂ ਮੁਤਾਬਕ ਨਾ ਢਲਣ 'ਤੇ ਲੱਖਾਂ ਆਈਫ਼ੋਨ ਬੰਦ ਹੋ ਸਕਦੇ ਹਨ। ਦਰਅਸਲ, ਟ੍ਰਾਈ ਵੱਲੋਂ ਫਾਲਤੂ ਮੈਸੇਜਿਜ਼ ਦੀ ਛਾਂਟੀ ਕਰਨ ਲਈ ਬਣਾਈ ਵਿਸ਼ੇਸ਼ ਡੀਐਨਡੀ ਐਪ ਨੂੰ ਐਪਲ ਨੇ ਆਪਣੇ ਐਪ ਸਟੋਰ 'ਤੇ ਨਹੀਂ ਪਾਇਆ। ਐਪਲ ਨੇ ਇਸ ਐਪ ਨੂੰ ਯੂਜਰਜ਼ ਦੀ ਨਿੱਜਤਾ ਨੂੰ ਖ਼ਤਰੇ ਵਿੱਚ ਪੈਣ ਦਾ ਹਵਾਲਾ ਦਿੰਦਿਆਂ ਆਪਣੇ ਸਟੋਰ 'ਤੇ ਪਾਇਆ ਨਹੀਂ ਸੀ, ਜਦਕਿ ਇਹ ਐਂਡ੍ਰੌਇਡ ਦੇ ਪਲੇਅ ਸਟੋਰ 'ਤੇ ਪਿਛਲੇ ਲੰਮੇ ਸਮੇਂ ਤੋਂ ਪਾਈ ਗਈ ਹੈ। Apple ਬਨਾਮ TRAI ਐੱਪਲ ਤੇ ਟ੍ਰਾਈ ਆਪਸ ਪਿਛਲੇ ਦੋ ਸਾਲਾਂ ਤੋਂ ਖਹਿ ਰਹੇ ਹਨ। ਇਸ ਖਹਿਬਾਜ਼ੀ ਦਾ ਕਾਰਨ ਇਹੋ ਡੀਐਨਡੀ ਐਪ ਹੈ। ਨਵੰਬਰ 2017 ਵਿੱਚ ਰਿਊਟਰਜ਼ ਨੇ ਰਿਪੋਰਟ ਦਿੱਤੀ ਸੀ ਕਿ ਅਮਰੀਕੀ ਸਮਾਰਟਫ਼ੋਨ ਕੰਪਨੀ ਨੇ ਸਰਕਾਰ ਨੂੰ ਆਪਣੇ ਆਈਓਐਸ ਪਲੇਟਫਾਰਮ ਲਈ ਐਂਟੀ ਸਪੈਮ ਮੋਬਾਈਲ ਐਪਲੀਕੇਸ਼ਨ ਵਿਕਸਤ ਕਰਨ ਲਈ ਇਕਰਾਰਨਾਮਾ ਕੀਤਾ ਹੈ। ਲੋਕਾਂ 'ਤੇ ਕੀ ਹੋਵੇਗਾ ਅਸਰ ਜੇਕਰ ਐੱਪਲ ਤੇ ਟ੍ਰਾਈ ਆਪਸ ਵਿੱਚ ਸਹਿਮਤ ਨਹੀਂ ਹੁੰਦੇ ਤਾਂ ਇਸ ਦਾ ਅਸਰ ਭਾਰਤ ਵਿੱਚ ਲੱਖਾਂ ਗਾਹਕਾਂ ਉਤੇ ਪਵੇਗਾ। ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਆਈਫ਼ੋਨ 'ਤੇ ਸਿਗਨਲ ਆਉਣਾ ਹੀ ਬੰਦ ਹੋ ਜਾਵੇ। ਗਾਹਕਾਂ ਦੀ ਸੁਰੱਖਿਆ ਲਈ ਐਪਲ ਅੜੀਅਲ ਜ਼ਿਕਰਯੋਗ ਹੈ ਕਿ ਐਪਲ ਨੇ ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੂੰ ਕਿਸੇ ਅਪਰਾਧੀ ਦਾ ਫ਼ੋਨ ਖੋਲ੍ਹਣ ਲਈ ਸਾਫ ਜਵਾਬ ਦੇ ਦਿੱਤਾ ਸੀ। ਐਪਲ ਦਾ ਤਰਕ ਸੀ ਕਿ ਬੇਸ਼ੱਕ ਉਹ ਮੁਜਰਮ ਹੈ ਪਰ ਉਹ ਆਪਣੇ ਗਾਹਕਾਂ ਦਾ ਡੇਟਾ ਲੀਕ ਨਹੀਂ ਕਰ ਸਕਦੀ। ਇਸ ਤੋਂ ਬਾਅਦ ਐਫਬੀਆਈ ਨੇ ਕਿਸੇ ਹੋਰ ਕੰਪਨੀ ਤੋਂ ਉਸ ਮੁਜਰਮ ਦਾ ਆਈਫ਼ੋਨ ਖੋਲ੍ਹਵਾਉਣ ਦੀ ਕੋਸ਼ਿਸ਼ ਕੀਤੀ ਸੀ।