ਨਵੀਂ ਦਿੱਲੀ: ਸਾਲ 2018-19 ਦੀ ਆਮਦਨ ਕਰ ਰਿਟਰਨ ਜੇਕਰ ਅਜੇ ਤੱਕ ਨਹੀਂ ਭਰੀ ਤਾਂ ਇਸ ਨੂੰ ਤੁਰੰਤ ਭਰ ਦਿਓ ਕਿਉਂਕਿ ਰਿਟਰਨ ਭਰਨ 'ਚ ਦੇਰੀ ਕਰਨ 'ਤੇ ਭਾਰੀ ਜੁਰਮਾਨਾ ਹੋਵੇਗਾ।


ਆਮਦਨ ਕਰ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ,2018 ਹੈ ਜਦਕਿ ਇਸ ਤੋਂ ਬਾਅਦ ਰਿਟਰਨ ਭਰਨ ਵਾਲਿਆਂ ਨੂੰ 5,000 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ 31 ਜੁਲਾਈ ਤੱਕ ਨਿਰਧਾਰਿਤ ਸਮੇਂ ਰਿਟਰਨ ਨਾ ਭਰਨ 'ਤੇ ਆਮਦਨ ਕਰ ਐਕਟ ਦੀ ਧਾਰਾ 243 ਤਹਿਤ ਜੁਰਮਾਨਾ ਦੇਣਾ ਪਏਗਾ।


ਦੱਸ ਦੇਈਏ ਕਿ 5 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲਾ ਕੋਈ ਵੀ ਵਿਅਕਤੀ ਜੇਕਰ 31 ਜੁਲਾਈ 2018 ਤੋਂ ਬਾਅਦ ਤੇ 31 ਦਸੰਬਰ, 2018 ਤੋਂ ਪਹਿਲਾਂ ਆਮਦਨ ਕਰ ਰਿਟਰਨ ਦਾਖਲ ਕਰੇਗਾ ਤਾਂ ਉਸਨੂੰ 5,000 ਰੁਪਏ ਜੁਰਮਾਨਾ ਅਦਾ ਕਰਨਾ ਪਏਗਾ ਜਦਕਿ 31 ਦਸੰਬਰ ਤੱਕ ਵੀ ਜੇ ਕੋਈ ਆਮਦਨ ਕਰ ਰਿਟਰਨ ਨਹੀਂ ਭਰਦਾ ਤਾਂ ਉਸਨੂੰ 10,000 ਰੁਪਏ ਜੁਰਮਾਨਾ ਭਰਨਾ ਪਏਗਾ।