ਨਵੀਂ ਦਿੱਲੀ: ਫ਼ੌਜ ਦਿਵਸ ਮੌਕੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਚੀਨ ਤੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਫ਼ੌਜ ਮੁਖੀ ਨੇ ਚੀਨ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਸਾਡੇ ਸੰਜਮ ਦਾ ਇਮਤਿਹਾਨ ਲੈਣ ਦੀ ਗ਼ਲਤੀ ਨਾ ਕਰੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਭਾਰਤ ਦੇ ਧੀਰਜ ਦਾ ਪ੍ਰੀਖਣ ਕਰਨ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਸਰਹੱਦੀ ਵਿਵਾਦ ਨੂੰ ਸਿਆਸੀ ਗੱਲਬਾਤ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਤੇ ਭਾਰਤ ਇਸ ਲਈ ਪ੍ਰਤੀਬੱਧ ਹੈ।


ਫ਼ੌਜ ਦਿਵਸ ਮੌਕੇ ਇੱਕ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਨਰਵਣੇ ਨੇ ਕਿਹਾ ਕਿ ਸੀਮਾ ਉੱਤੇ ਇੱਕਤਰਫ਼ਾ ਤਬਦੀਲੀ ਕਰਨ ਦੀ ਸਾਜ਼ਿਸ਼ ਰਚੀ ਗਈ। ਇਸ ਦੇ ਜਵਾਬ ’ਚ ਪ੍ਰਤੀਕਿਰਿਆ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਗਲਵਾਨ ਵਾਦੀ ’ਚ ਸ਼ਹੀਦ ਹੋਏ ਸਾਡੇ ਫ਼ੌਜੀਆਂ ਦੀ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਅਸੀਂ ਗੱਲਬਾਤ ਤੇ ਸਿਆਸੀ ਕੋਸ਼ਿਸ਼ਾਂ ਨਾਲ ਵਿਵਾਦ ਹੱਲ ਕਰਨ ਲਈ ਸਦਾ ਤਿਆਰ ਹਾਂ।

ਇਹ ਵੀ ਪੜ੍ਹੋਅੰਮ੍ਰਿਤਸਰ 'ਚ ਤਿੰਨ ਥਾਂਵਾਂ 'ਤੇ ਸ਼ੁਰੂ ਹੋਵੇਗਾ ਕੋਰੋਨਾ ਵੈਕਸੀਨ ਪ੍ਰੋਗਰਾਮ, ਇੱਥੇ ਪੜ੍ਹੋ ਪੂਰੀ ਜਾਣਕਾਰੀ

ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਣ ਦੇਵੇਗੀ। ਦੱਸ ਦੇਈਏ ਕਿ ਪਿਛਲੇ ਵਰ੍ਹੇ ਗਲਵਾਨ ਵਾਦੀ ’ਚ ਚੀਨੀ ਤੇ ਭਾਰਤੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ; ਜਿੱਥੇ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ ਤੇ ਚੀਨ ਨੇ ਆਪਣੇ ਸ਼ਹੀਦ ਹੋਏ ਫ਼ੌਜੀਆਂ ਦੀ ਗਿਣਤੀ ਨਹੀਂ ਦੱਸੀ ਸੀ।

ਪਾਕਿਸਤਾਨ ’ਚ ਚੱਲ ਰਹੀ ਦਹਿਸ਼ਤਗਰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਨੇ ਅੱਤਵਾਦ ਨੂੰ ਸੁਰੱਖਿਅਤ ਪਨਾਹਗਾਹ ਦਿੱਤੀ ਹੋਈ ਹੈ। ਦੁਸ਼ਮਣ ਨੂੰ ਸੀਮਾ ਉੱਤੇ ਸਖ਼ਤ ਜਵਾਬ ਦਿੱਤਾ ਜਾ ਰਿਹਾ ਹੈ। ਹਾਲੇ ਵੀ ਕੰਟਰੋਲ ਰੇਖਾ ਉੱਤੇ ਉਸ ਪਾਰ 300 ਤੋਂ 400 ਅੱਤਵਾਦੀ ਘੁਸਪੈਠ ਕਰਨ ਲਈ ਤਿਆਰ ਹਨ।

ਇਹ ਵੀ ਵੇਖੋ:  ਕਿੱਸ ਗੱਲੋਂ ਕੀਤਾ ਕਿਸਾਨ ਲੀਡਰ ਨੇ ਸੁਪਰੀਮ ਕੋਰਟ ਦਾ ਧੰਨਵਾਦ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904