ਅੰਮ੍ਰਿਤਸਰ: ਅੰਮ੍ਰਿਤਸਰ 'ਚ ਕੋਰੋਨਾ ਵੈਕਸੀਨ ਦੋ ਪੜਾਅ 'ਚ ਲਗਾਈ ਜਾਵੇਗੀ। ਭਲਕੇ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਵੈਕਸੀਨ ਪ੍ਰੋਗਰਾਮ ਅਧੀਨ ਪਹਿਲੀ ਵੈਕਸੀਨ ਡੋਜ਼ ਲਗਾਏ ਜਾਣ ਦੇ 28 ਦਿਨ (ਚਾਰ ਹਫਤਿਆਂ) ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਇਸ ਦਾ ਅਸਰ ਦੂਜੀ ਵੈਕਸੀਨ ਡੋਜ ਤੋਂ ਬਾਅਦ ਹਾ ਹੋਵੇਗਾ। ਇਸ ਸਬੰਧੀ ਅਹਿਮ ਜਾਣਕਾਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੁਖਪਾਲ ਸਿੰਘ ਨੇ ਏਬੀਪੀ ਸਾਂਝਾ ਨੂੰ ਦਿੱਤੀ।
ਅੱਜ ਅੰਮ੍ਰਿਤਸਰ 'ਚ ਸਾਰਾ ਦਿਨ ਭਲਕੇ ਯਾਨੀ 16 ਜਨਵਰੀ ਤੋਂ ਵੈਕਸੀਨ ਲਾਉਣ ਦੇ ਪ੍ਰੋਗਰਾਮ ਨੂੰ ਸਹੀ ਤੇ ਯੋਜਨਾਬੱਧ ਤਰੀਕੇ ਨਾਲ ਸਿਰੇ ਚਾੜ੍ਹਨ ਲਈ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਇਸ ਦੌਰਾਨ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੇ ਟਾਸਕ ਫੋਰਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋੜ ਪੈਣ ਤੇ ਸਾਰੇ ਵਿਭਾਗਾਂ ਨੂੰ ਸਹਿਯੋਗ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ।
ਡੀਸੀ ਮੁਤਾਬਕ ਅੰਮ੍ਰਿਤਸਰ 'ਚ ਭਲਕੇ ਤਿੰਨ ਥਾਂਵਾਂ ਸਿਵਲ ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਅਤੇ ਸੀਐਚਸੀ ਵੱਲਾ ਵਿਖੇ ਵੈਕਸੀਨ ਲਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਜਦਕਿ ਬਾਕੀ ਦੇ ਰਹਿੰਦੇ 23 ਸਥਾਨਾਂ, ਜੋ ਸਿਹਤ ਵਿਭਾਗ ਵੱਲੋਂ ਚੁਣੇ ਗਏ ਹਨ 'ਤੇ ਵੀ ਅਗਲੇ ਦਿਨਾਂ 'ਚ ਵੈਕਸੀਨ ਲਾਉਣ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇਗਾ। ਵੈਕਸੀਨ ਦੇ ਇਸ ਪ੍ਰੋਗ੍ਰਾਮ ਲਈ ਸਮੁੱਚਾ ਪ੍ਰਸ਼ਾਸ਼ਨ ਤਿਆਰ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦਾ ਵੱਡਾ ਐਲਾਨ, ਖੇਤੀ ਕਾਨੂੰਨ ਵਾਪਸ ਲਏ ਜਾਣ ਤੱਕ ਕਾਂਗਰਸ ਨਹੀਂ ਹਟੇਗੀ ਪਿੱਛੇ
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡੀਸੀ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਕਿਉਂਕਿ ਇਹ ਵੈਕਸੀਨ ਹਰੇਕ ਨਾਗਰਿਕ ਨੂੰ ਲਗਾਈ ਜਾਵੇਗੀ ਪਰ ਇਸ ਲਈ ਸਿਸਟਮ ਨਾਲ ਚੱਲਣਾ ਪਵੇਗਾ। ਇਸ ਦੇ ਨਾਲ ਹੀ ਡੀਸੀ ਨੇ ਇਹ ਵੀ ਅਪੀਲ ਕੀਤੀ ਕਿ ਲੋਕ ਮਾਸਕ ਪਹਿਨਣਾ ਜਾਰੀ ਰੱਖਣ ਤੇ ਕੋਵਿਡ ਬਾਰੇ ਜਾਰੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ।
ਜਾਣਕਾਰੀ ਮੁਤਾਬਕ ਭਲਕੇ 100-100 ਦੇ ਬੈਚ ਬਣਾਏ ਗਏ ਹਨ, ਜਿਨ੍ਹਾਂ 'ਚ ਸਿਹਤ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ਦੱਸ ਦਈਏ ਕਿ ਜ਼ਿਲ੍ਹੇ 'ਚ ਸਰਕਾਰੀ ਤੇ ਪ੍ਰਾਈਵੇਟ ਸਿਹਤ ਕਰਮਚਾਰੀਆਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਹੈ। ਪਹਿਲੇ ਫੇਸ 'ਚ ਇੰਨੀਆਂ ਵੈਕਸੀਨ ਹੀ ਭੇਜੀ ਗਈ ਹੈ। ਇਸ ਤੋਂ ਬਾਅਦ ਜਿਵੇਂ-ਜਿਵੇਂ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਕੋਰੋਨਾ ਦੀ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਅੱਗੇ ਵਧਾਇਆ ਜਾਵੇਗਾ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਜਿਸ ਨੂੰ ਵੀ ਵੈਕਸੀਨ ਦਿੱਤੀ ਜਾਵੇਗੀ, ਉਸ ਕਰੀਬ 30 ਮਿੰਟ ਨਿਗਰਾਨੀ ਹੇਠ ਰੱਖਿਆ ਜਾਵੇਗਾ ਤੇ ਸਭ ਕੁਝ ਠੀਕ ਰਹਿਣ ਮਗਰੋਂ ਹੀ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ। ਨਾਲ ਹੀ ਵੈਕਸੀਨ ਲਗਾਉਣ ਵਾਲੇ ਕੇਂਦਰਾਂ 'ਚ ਕੋਵਿਡ ਪ੍ਰੋਟੋਕਾਲ ਦੀ ਪੂਰੀ ਪਾਲਣਾ ਹੋਵੇਗੀ ਤੇ ਪੰਜ ਮੈਂਬਰੀ ਸਟਾਫ ਦੀ ਤੈਨਾਤੀ ਹਰੇਕ ਕੇਂਦਰ 'ਤੇ ਹੋਵੇਗੀ।
ਇਹ ਵੀ ਪੜ੍ਹੋ: ਕਿਤੇ ਤੁਹਾਡੇ ਮੋਬਾਈਲ 'ਚ ਵੀ ਤਾਂ ਨਹੀਂ ਇਹ ਐਪ, ਤੁਰੰਤ ਕਰ ਦਿਓ ਡਿਲੀਟ ਨਹੀਂ ਤਾਂ ਹੋਏਗਾ ਵੱਡਾ ਨੁਕਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904