ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ‘ਚ ਪਾਕਿ ਨੇ ਇੱਕ ਵਾਰ ਫੇਰ ਤੋਂ ਸੀਜ਼ਫਾਈਰ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਈਰਿੰਗ ‘ਚ ਭਾਰਤ ਦਾ ਇੱਕ ਲਾਂਸ ਨਾਇਕ ਸ਼ਹੀਦ ਹੋ ਗਿਆ ਹੈ। ਇਸ ਦੇ ਬਾਅਦ ਵੀ ਭਾਰਤ ਵੱਲੋਂ ਪਾਕਿ ਦੀ ਗੋਲ਼ੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।

ਅਸਲ ਨੌਸ਼ੇਰਾ ਸੈਕਟਰ ‘ਚ ਸਵੇਰੇ 10 ਵਜੇ ਤੋਂ ਜਾਰੀ ਫਾਈਰਿੰਗ ਖ਼ਬਰ ਲਿੱਖੇ ਜਾਣ ਤਕ ਵੀ ਜਾਰੀ ਸੀ। ਪਾਕਿਸਤਾਨ ਇਸ ਇਲਾਕੇ 'ਚ ਰੁਕ-ਰੁਕ ਕੇ ਫਾਇਰਿੰਗ ਕਰ ਰਿਹਾ ਹੈ। ਪਾਕਿਸਤਾਨ ਦੀ ਫੌਜ ਵੱਲੋਂ ਛੋਟੇ ਹੱਥਿਆਰਾਂ ਤੋਂ ਲੈ ਕੇ ਮੋਟਰਾਰ ਤਕ ਨਾਲ ਗੋਲ਼ੀਬਾਰੀ ਕੀਤੀ ਗਈ।


ਦੱਸ ਦੇਈਏ ਕਿ ਧਾਰਾ 370 ਹਟਾਏ ਜਾਣ ਪਿੱਛੋਂ ਸੂਬੇ ‘ਚ ਲੱਗੀਆਂ ਪਾਬੰਦੀਆਂ ਹੌਲੀ-ਹੌਲੀ ਹੱਟ ਰਹੀਆਂ ਹਨ। ਸੋਮਵਾਰ ਤਕ ਹੋਰ ਵਧੇਰੇ ਪਾਬੰਦੀਆਂ ਖ਼ਤਮ ਹੋ ਜਾਣਗੀਆਂ। ਸ੍ਰੀਨਗਰ ‘ਚ ਲੈਂਡਲਾਈਨ ਸੇਵਾ ਬਹਾਲ ਹੋ ਗਈ ਹੈ ਜਦਕਿ ਜੰਮੂ ਦੇ ਕੁਝ ਜ਼ਿਲ੍ਹਿਆਂ ‘ਚ ਇੰਟਰਨੈਟ ਸ਼ੁਰੂ ਹੋ ਗਿਆ ਹੈ। ਪਰ ਅਜੇ ਸਿਰਫ 2G ਸਰਵਿਸ ਹੀ ਸ਼ੁਰੂ ਕੀਤੀ ਗਈ ਹੈ।