ਨਵੀਂ ਦਿੱਲੀ: ਫ਼ੌਜ ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੁਮਡੋ ਤੋਂ ਇੱਕ ਖੋਜੀ ਮੁਹਿੰਮ ਦੀ ਟੀਮ ਨੂੰ ਹਰੀ ਝੰਡੀ ਦਿੱਤੀ ਹੈ। ਇਹ ਟੀਮ ਕਰੀਬ 50 ਸਾਲ ਪਹਿਲਾਂ ਹਾਦਸਾਗ੍ਰਸਤ ਹੋਏ ਆਈਆਈਏਐਫ ਐਂਟੋਨੋਵ ਏਐਨ-12 ਜਹਾਜ਼ ਦੇ ਮਲਬੇ ਅਤੇ ਇਸ ‘ਚ ਸਵਾਰ ਮ੍ਰਿਤਕ ਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ। ਇਸ ਏਅਰਕ੍ਰਾਫਟ ‘ਚ ਕੁੱਲ 92 ਫ਼ੌਜੀ ਸੀ ਜਿਨ੍ਹਾਂ ‘ਚ ਚਾਰ ਚਾਲਕ ਦਲ ਦੇ ਮੈਂਬਰ ਵੀ ਸਨ। ਇਹ ਜਹਾਜ਼ 1968 ‘ਚ ਰੋਹਤਾਂਗ ਰਾਹੀਂ ਲੇਹ ਤੋਂ ਚੰਡੀਗੜ੍ਹ ਏਅਰ ਬੇਸ ਆਉਂਦੇ ਸਮੇਂ ਲਾਪਤਾ ਹੋਇਆ ਸੀ।
ਇਸ ਟੀਮ ਨੂੰ ਟ੍ਰਾਈਪੀਕ ਬ੍ਰਿਗੇਡ ਕਮਾਂਡਰ ਨੇ ਹਰੀ ਝੰਡੀ ਦਿੱਤੀ। ਇਹ ਟੀਮ ਬਟਾਲ ਰੋਡ ਹੈਡ ਤੋਂ ਆਪਣਾ ਸਫ਼ਰ ਸ਼ੁਰੂ ਕਰ ਢਾਕਾ ਗਲੇਸ਼ੀਅਰ ਤਕ ਏਅਰ ਕਰੈਸ਼ ਸਥਾਨ (17,292 ਫੁੱਟ) ਦਾ ਸਫ਼ਰ ਤੈਅ ਕਰੇਗੀ। ਆਪਣੇ ਰਾਹ ‘ਚ ਟੀਮ ਕਈ ਗਲੇਸ਼ੀਅਰਾਂ ਦਾ ਸਾਹਮਣਾ ਕਰੇਗੀ ਜਿੱਥੇ 80 ਡਿਗਰੀ ਤਕ ਦੀ ਢਾਲ ਹੋਵੇਗੀ। ਟੀਮ 3 ਅਗਸਤ ਤੋਂ ਆਪਣੀ ਖੋਜ ਮੁਹਿੰਮ ਸ਼ੁਰੂ ਕਰ ਰਹੀ ਹੈ।
ਜਹਾਜ਼ ਦੇ ਗਾਇਬ ਹੋਣ ਤੋਂ ਬਾਅਦ ਅਫ਼ਵਾਹ ਸੀ ਕਿ ਸ਼ਾਇਦ ਜਹਾਜ਼ ਦੁਸ਼ਮਣ ਦੇ ਖੇਤਰ ‘ਚ ਭਟਕ ਗਿਆ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਸ ਜ਼ਮੀਨ ‘ਤੇ ਉੱਤਰਣ ਲਈ ਮਜ਼ਬੂਰ ਕੀਤਾ ਗਿਆ ਹੋਵੇ। ਚੰਦਰਾਭਾਗ-13 ਚੱਕਰ ਨੂੰ ਮਾਪਣ ਵਾਲੀ ਮਸ਼ੀਨ ਦੀ ਇੱਕ ਟੀਮ ਦਾ ਕਹਿਣਾ ਹੈ ਕਿ ਇੱਕ ਜਹਾਜ਼ ਦਾ ਮਲਬਾ ਢਾਕਾ ਗਲੇਸ਼ੀਅਰ ‘ਤੇ ਮਿਲਿਆ ਹੈ ਜਿੱਥੇ ਗਾਇਬ ਜਹਾਜ਼ ‘ਚ ਸਵਾਰ ਇੱਕ ਫ਼ੌਜੀ ਦਾ ਪੱਛਾਣ ਪੱਤਰ ਵੀ ਮਿਲਿਆ ਹੈ।
ਇਸ ਖੋਜ ਦੇ ਨਾਲ ਹੀ ਜਹਾਜ਼ ‘ਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਾਇਬ ਮੈਂਬਰਾਂ ਦਾ ਅੰਤਮ ਸੰਸਕਾਰ ਕਰਨ ਦੀ ਉਮੀਦ ਬਣੀ ਹੈ। ਉਂਝ ਜਵਾਨਾਂ ਦੀ ਲਾਸ਼ਾਂ ਨੂੰ ਬਰਾਮਦ ਕਰਨ ਲਈ ਇਸ ਤੋਂ ਪਹਿਲਾਂ ਵੀ ਕਈ ਸਰਚ ਆਪ੍ਰੇਸ਼ਨ ਕੀਤੇ ਗਏ ਹਨ।
50 ਸਾਲ ਪਹਿਲਾਂ ਹਵਾਈ ਹਾਦਸੇ ‘ਚ ਮਾਰੇ 90 ਫ਼ੌਜੀਆਂ ਨੂੰ ਲੱਭਣ ਲਈ ਹੁਣ ਕੀਤੀ ਜਾਵੇਗੀ ਖੋਜ
ਏਬੀਪੀ ਸਾਂਝਾ
Updated at:
27 Jul 2019 03:08 PM (IST)
ਫ਼ੌਜ ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੁਮਡੋ ਤੋਂ ਇੱਕ ਖੋਜੀ ਮੁਹਿੰਮ ਦੀ ਟੀਮ ਨੂੰ ਹਰੀ ਝੰਡੀ ਦਿੱਤੀ ਹੈ। ਇਹ ਟੀਮ ਕਰੀਬ 50 ਸਾਲ ਪਹਿਲਾਂ ਹਾਦਸਾਗ੍ਰਸਤ ਹੋਏ ਆਈਆਈਏਐਫ ਐਂਟੋਨੋਵ ਏਐਨ-12 ਜਹਾਜ਼ ਦੇ ਮਲਬੇ ਅਤੇ ਇਸ ‘ਚ ਸਵਾਰ ਮ੍ਰਿਤਕ ਜਵਾਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇਗਾ।
- - - - - - - - - Advertisement - - - - - - - - -